15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਹਿਕਾਰੀ ਖੰਡ ਮਿੱਲ ਸੇਰੋਂ ’ਚ ਪੱਕਾ ਮੋਰਚਾ 39ਵੇਂ ਦਿਨ ’ਚ ਸ਼ਾਮਿਲ

ਅਜੀਤ ਡੈਸਕ 29-06-2026

ਤਰਨ ਤਾਰਨ, 28 ਜੂਨ (ਪਰਮਜੀਤ ਜੋਸ਼ੀ)- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਲੱਗਿਆ ਪੱਕਾ ਮੋਰਚਾ 39 ਦਿਨ ਵੀ ਜਾਰੀ ਰਿਹਾ । ਕਿਸਾਨ ਆਗੂਆਂ ਨੇ ਬੋਲਦਿਆਂ ਪੰਜਾਬ ਸਰਕਾਰ ਦੇ ਦੋਹਰੇ ਕਿਰਦਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 30 ਦਸੰਬਰ 2025 ਨੂੰ ਮਨਰੇਗਾ ਕਾਨੂੰਨ ਵਿਰੁੱਧ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਨਵੇਂ ਕਾਨੂੰਨ ਦੀ ਵਿਰੋਧਤਾ ਕਰ ਰਹੀ ਸੀ, ਪਰ ਹੁਣ ਪੰਜਾਬ ਸਰਕਾਰ ਨੇ ਨਵੇਂ ਕਾਨੂੰਨ ਤੇ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਲੋਕਾਂ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਸਹਿਕਾਰੀ ਖੰਡ ਮਿੱਲ ਸੇਰੋਂ ਵਿਚ ਕਿਸਾਨਾਂ ਦੇ 60 ਫ਼ੀਸਦੀ ਸ਼ੇਅਰ ਹਨ, ਇਸ ਕਰਕੇ ਨਵੰਬਰ 2025 ਵਿਚ ਸਰਕਾਰ ਵਲੋਂ ਜੋ ਇਸਦਾ ਨੋਟੀਫਿਕੇਸ਼ਨ ਕੀਤਾ ਗਿਆ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਹਿਕਾਰੀ ਖੰਡ ਮਿੱਲ ਮੁੜ ਤੋਂ ਚਾਲੂ ਕੀਤੀ ਜਾਣੀ ਚਾਹੀਦੀ ਹੈ । ਇਸ ਮੌਕੇ ਬੋਲਦਿਆਂ ਹੋਇਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਮਹਾਂਵੀਰ ਸਿੰਘ ਗਿੱਲ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿਲ ਨੇ ਕਿਹਾ ਕਿ ਹਲਕਾ ਵਿਧਾਇਕ ਖਡੂਰ ਸਾਹਿਬ ਵਲੋਂ ਕਿਸਾਨਾਂ ਕੋਲੋਂ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ । ਆਉਣ ਵਾਲੇ ਦਿਨਾਂ ਵਿਚ ਮੀਟਿੰਗ ਕਰਕੇ ਉਸ ਦੇ ਹੈਂਕੜ ਭਰੇ ਰਵੱਈਏ ਵਿਰੁੱਧ ਐਕਸ਼ਨ ਉਲੀਕਿਆ ਜਾਏਗਾ। ਨੇਤਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਰਕਾਰੀ ਖੰਡ ਮੰਡ ਸੇਰੋਂ ਦੇ ਹਦੂਦ ਵਿਚ ਹੋ ਰਹੀ ਨਾਜਾਇਜ਼ ਉਸਾਰੀ ’ਤੇ ਤੁਰੰਤ ਪਾਬੰਦੀ ਲਗਾਵੇ। ਇਸ ਮੌਕੇ ਗੁਰਦਿਆਲ ਸਿੰਘ ਵਰਨਾਲਾ, ਬਲਦੇਵ ਸਿੰਘ ਅਹਿਮਦਪੁਰ, ਸੁਖਬਾਜ ਸਿੰਘ ਸਿੱਧੂ, ਅੰਗਰੇਜ ਸਿੰਘ ਸਰਹਾਲੀ, ਹਰਵਿੰਦਰ ਸਿੰਘ ਮਿੱਡਾ ਵਲੀਪੁਰ, ਤਰਸੇਮ ਸਿੰਘ ਲੱਖਣਾ, ਸੁਵਿੰਦਰ ਸਿੰਘ ਲੁਹਾਰ, ਦਲਬੀਰ ਸਿੰਘ ਬੇਦਾਦਪੁਰ, ਸੁਖਚੈਨ ਸਿੰਘ ਬੇਦਾਦਪੁਰ, ਬਲਕਾਰ ਸਿੰਘ, ਬਚਿੱਤਰ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ ਠੱਠੀਆਂ, ਲਖਵਿੰਦਰ ਸਿੰਘ ਧਰਦਿਉ, ਸਰਬਜੀਤ ਸਿੰਘ ਧਰਦਿਉ, ਸਰਦੂਲ ਸਿੰਘ, ਫੁੰਮਣ ਸਿੰਘ, ਗੁਰਸਾਹਿਬ ਸਿੰਘ ਵਡਾਲਾ, ਕਸ਼ਮੀਰ ਸਿੰਘ ਸਿੰਘ ਸੇਰੋਂ, ਅਮਰੀਕ ਸਿੰਘ ਫੌਜੀ ਸੇਰੋਂ ਤੇ ਬਲਦੇਵ ਸਿੰਘ ਸੇਰੋਂ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ੍ਰੀ ਠਾਕੁਰ ਮਦਨ ਮੋਹਨ ਮੰਦਰ ਵਿਖੇ ਸ਼ਿਵ ਕਥਾ ਕਰਵਾਈ ਅਗਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਕਸੇਲ ਵਿਖੇ 3996 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।