13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਲੋਕ ਲਹਿਰ ਪਾਰਟੀ ਨੇ ਬਦਲਿਆ ਨਾਂਅ ਹੁਣ ਹੋਵੇਗਾ ਗਰੀਬ ਆਦਮੀ ਪਾਰਟੀ-ਅਰੋਡ਼ਾ

ਅਜੀਤ ਡੈਸਕ 30-06-2026
ਤਰਨ ਤਾਰਨ, 29 ਜੂਨ (ਇਕਬਾਲ ਸਿੰਘ ਸੋਢੀ)-ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋਡ਼ਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਇੰਨੇ ਸਾਲ ਬੀਤਣ ਤੋਂ ਬਾਅਦ ਵੀਂ ਗਰੀਬ ਪਰਿਵਾਰਾਂ ਦੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਗਰੀਬ ਦਿਨ ਬ ਦਿਨ ਗਰੀਬ ਹੀ ਹੋਇਆ ਅਤੇ ਅਮੀਰ ਹੋਰ ਅਮੀਰ,ਹੋਇਆ ਹੈ, ਇਹ ਸਾਰਾ ਕੁੱਝ ਹੁਣ ਤੱਕ ਦੇਸ਼ ਵਿਚ ਤੇ ਵੱਖ-ਵੱਖ ਸੂਬਿਆਂ ਵਿਚ ਰਾਜ ਕਰਨ ਵਾਲੀਆ ਪਾਰਟੀਆਂ ਦੇ ਕਾਰਨ ਹੋ ਰਿਹਾ ਹੈ, ਜਿਨ੍ਹਾਂ ਨੇ ਆਪਣੇ ਚਹੇਤੇ ਤੇ ਭਾਈਵਾਲ ਸਰਮਾਏਦਾਰਾਂ ਨਾਲ ਮਿਲ ਕੇ ਦੇਸ਼ ਜਨਤਾ ਨੂੰ ਲੁੱਟਣਾ ਸ਼ੁਰੂ ਕੀਤਾ ਹੈ, ਜਿਸ ਨਾਲ ਹਰ ਵਰਗ ਦੇ ਗਰੀਬ ਦਾ ਜਨਜੀਵਨ ਤਰਸਯੋਗ ਬਣਿਆ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਹੈ, ਬੱਚੇ ਪੜ੍ਹਾਉਣੇ ਔਖੇ ਹੋ ਰਹੇ ਹਨ, ਮੈਡੀਕਲ ਇਲਾਜ ਵਸੋਂ ਬਾਹਰ ਹੋ ਰਿਹਾ ਹੈ, ਸਮੇੇ ਨਾਲ ਆਮਦਨ ਵਿਚ ਕੋਈ ਵਾਧਾ ਨਹੀਂ ਹੋਇਆ ਖਰਚੇ ਦੁੱਗਣੇ ਚੋਗੁਣੇ ਹੋ ਗਏ। ਇਹ ਸਾਰਾ ਹੁਣ ਤੱਕ ਦੀਆ ਸਰਕਾਰਾਂ ਦੀਆ ਗਲਤ ਨੀਤੀਆਂ ਦੇ ਕਾਰਨ ਹੀ ਹੋਇਆ, ਜਿਨ੍ਹਾਂ ਨੇ ਅੰਗਰੇਜਾਂ ਦੀ ਪਾੜ੍ਹੋ ਤੇ ਰਾਜ ਕਰੋ ਸਿਧਾਂਤ ’ਤੇ ਚੱਲ ਕੇ ਸਰਕਾਰਾਂ ਤਾਂ ਬਣਾਈਆਂ ਇਨ੍ਹਾਂ ਲਈ ਕੀਤਾ ਕੁੱਝ ਨਹੀਂ, ਠੇਕੇਦਾਰੀ ਸਿਸਟਮ ਬਣਾ ਕੇ ਹਰ ਪਾਸਿਓਂ ਗਰੀਬ ਵਰਗ ਦੀ ਲੁੱਟ ਹੋ ਰਹੀ ਹੈ, ਇਸ ਨੂੰ ਖ਼ਤਮ ਕਰਨ ਲਈ ਹਰ ਵਰਗ ਨੂੰ ਆਪਣੀਂ ਸੋਚ ਨੂੰ ਬਦਲਣਾ ਪਵੇਗਾ। ਇਸ ਮੌਕੇ ਬਲਦੇਵ ਸਿੰਘ, ਹੰਸ ਰਾਜ ਚੌਧਰੀ, ਐਡਵੋਕੇਟ ਆਦੇਸ਼ ਅਗਨੀ ਹੋਤਰੀ, ਹਰਦੇਵ ਸਿੰਘ ਪਿੰਕਾ, ਜਸਵਿੰਦਰ ਸ਼ਰਮਾ, ਕੇਵਲ ਕ੍ਰਿਸ਼ਨ, ਕੁਲਵਿੰਦਰ ਸਿੰਘ, ਡਾ. ਲਾਲ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਿਪਤ ਗੁਰੂ ਕਾ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਸੂਬਾ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਹੁੱਈਆ ਕਰਵਾਉਣ ਵਿਚ ਨਾਕਾਮ ਸਾਬਿਤ ਹੋਈ-ਕੰਚਨਪ੍ਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।