15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬੀ.ਐੱਸ.ਐੱਫ. ਵਲੋਂ ਮਾੜੀ ਕੰਬੋਕੇ ਤੋਂ ਰਿਵਾਲਵਰ ਬਰਾਮਦ

ਅਜੀਤ ਡੈਸਕ 22-07-2026
ਖਾਲੜਾ, 21 ਜੁਲਾਈ (ਜੱਜਪਾਲ ਸਿੰਘ ਜੱਜ)—ਸਰਹੱਦੀ ਖੇਤਰ ਖਾਲੜਾ ਅਧੀਨ ਪੈਂਦੇ ਪਿੰਡ ਮਾੜੀਕੰਬੋਕੇ ਵਿਖੇ ਬੀ.ਐੱਸ.ਐੱਫ ਅਤੇ ਥਾਣਾ ਖਾਲੜਾ ਦੀ ਪੁਲਿਸ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਰਿਲਾਲਵਰ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਪਿੰਡ ਮਾੜੀਮੇਘਾ ਮੌਜੂਦ ਸੀ ਤਾਂ ਉਨ੍ਹਾਂ ਨੂੰ ਬੀ.ਐੱਸ.ਐੱਫ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਨੇ ਸੂਚਨਾ ਦਿੱਤੀ ਕਿ ਲਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਾੜੀਕੰਬੋਕੇ ਦੇ ਨਾਖਾਂ ਦੇ ਬਾਗ ਵਿਚ ਕੁਝ ਵਿਅਕਤੀ ਖੜੇ ਸਨ ਜੋ ਕਿ ਬੀ.ਐੱਸ.ਐੱਫ ਜਵਾਨਾਂ ਨੂੰ ਦੇਖ ਕੇ ਭੱਜ ਗਏ ਹਨ ਅਤੇ ਉਨ੍ਹਾਂ ਦਾ ਮੋਟਰਸਾਈਕਲ ਨੰਬਰ ਪੀ.ਬੀ. 46 ਯੂ. 2943 ਉਥੇ ਖੜਾ ਹੈ ਤਾਂ ਤੁਰੰਤ ਉਹ ਘਟਨਾ ਸਥਾਨ ’ਤੇ ਪੁੱਜੇ ਅਤੇ ਬੀ.ਐੱਸ.ਐਫ ਜਵਾਨਾਂ ਨੂੰ ਨਾਲ ਲੈ ਕੇ ਜਦੋਂ ਸਰਚ ਕੀਤੀ ਤਾਂ ਇਕ ਪੈਕੇਟ ਮਿਲਿਆ ਜਿਸ ਵਿਚੋਂ ਇਕ ਰਿਵਾਲਵਰ ਬਿਨਾਂ ਕਾਰਤੂਸ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਅਰਮਾਨੀਆ ’ਚ ਹੋਈ ਨੌਜਵਾਨ ਲੜਕੀ ਦੀ ਮੌਤ ਅਗਲੀ ਖ਼ਬਰ ਪੱਟੀ ਦੀ ਲਾਹੌਰ ਚੌਂਕ–ਬੱਸ ਅੱਡਾ ਮੁੱਖ ਸੜਕ ਬਣਦਿਆਂ ਹੀ ਉਖੜਨੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।