15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅਰਮਾਨੀਆ ’ਚ ਹੋਈ ਨੌਜਵਾਨ ਲੜਕੀ ਦੀ ਮੌਤ

ਅਜੀਤ ਡੈਸਕ 22-07-2026
ਤਰਨ ਤਾਰਨ, 21 ਜੁਲਾਈ (ਇਕਬਾਲ ਸਿੰਘ ਸੋਢੀ)-ਲਗਪਗ 20 ਕੁ ਦਿਨ ਪਹਿਲਾਂ ਅਰਮਾਨੀਆ ਦੇਸ਼ ’ਚ ਰੋਜੀ ਰੋਟੀ ਦੀ ਖਾਤਰ ਪਿੰਡ ਲੌਹਕਾ ਦੀ ਨੌਜਵਾਨ ਲੜਕੀ ਕੁਝ ਸਮਾਂ ਬਿਮਾਰ ਹੋਣ ਕਾਰਨ ਉਸ ਦੀ ਉਥੇ ਮੌਤ ਹੋ ਗਈ ਸੀ । ਪਰਿਵਾਰ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਤਰਨ ਤਾਰਨ ਦੀ ਟੀਮ ਨੂੰ ਪਹੁੰਚ ਕਰਕੇ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚਾਉਣ ਵਾਸਤੇ ਬੇਨਤੀ ਕੀਤੀ ਗਈ ਸੀ । ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਪੀ. ਸਿੰਘ ਉਬਰਾਏ ਅਤੇ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹਾ ਇਕਾਈ ਤਰਨ ਤਾਰਨ ਵਲੋਂ ਵਿਸ਼ੇਸ਼ ਯਤਨ ਕਰਕੇ ਦਿਲਬਾਗ ਸਿੰਘ ਯੋਧਾ ਦੀ ਅਗਵਾਈ ਵਿਚ ਬੀਤੇ ਕੱਲ੍ਹ ਦਿੱਲੀ ਏਅਰਪੋਰਟ ਤੋਂ ਮ੍ਰਿਤਕ ਦੇਹ ਲੈ ਕੇ ਉਸ ਦੇ ਪਿੰਡ ਲੌਹਕਾ ਵਿਖੇ ਪਹੁੰਚਾਈ ਗਈ। ਮ੍ਰਿਤਕ ਨਗੀਤਾ (23), ਜੋ ਕਿ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਉੱਠ ਕੇ ਮਾਪਿਆਂ ਦੇ ਬਹੁਤ ਵੱਡੇ ਉਪਰਾਲੇ ਅਤੇ ਰਿਸ਼ਤੇਦਾਰਾਂ ਦੀ ਮਦਦ ਸਦਕਾ ਅਰਮਾਨੀਆਂ ਵਿਖੇ ਰੋਜੀ ਰੋਟੀ ਖਾਤਰ ਗਈ ਸੀ । ਇਸ ਮੌਕੇ ਲੜਕੀ ਦੇ ਮਾਤਾ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ ਬਹੁਤ ਹੀ ਮਿਹਨਤ ਕਰਕੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਅਰਮਾਨੀਆਂ ਦੇਸ਼ ਵਿਚ ਭੇਜਿਆ ਸੀ ਅਤੇ ਹੁਣ ਜਦੋਂ ਕੁਝ ਸਮਾਂ ਪਹਿਲਾਂ ਲੜਕੀ ਉਥੇ ਬਿਮਾਰ ਹੋ ਗਈ ਤਾਂ ਉਦੋਂ ਵੀ ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਹੋਰ ਅਨੇਕਾਂ ਲੋਕਾਂ ਤੋਂ ਪੈਸੇ ਉਧਾਰੇ ਮੰਗ ਕੇ ਉਸਨੂੰ ਇਲਾਜ ਵਾਸਤੇ ਵੱਡੀ ਰਕਮ ਭੇਜੀ ਸੀ ਪਰ ਅੱਜ ਉਹ ਸਾਰਾ ਪਰਿਵਾਰ ਹਿੰਮਤ ਹਾਰ ਗਿਆ ਹੈ । ਮ੍ਰਿਤਕ ਨੌਜਵਾਨ ਲੜਕੀ ਨਗੀਤਾ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਲੌਹਕਾ ਦੇ ਸ਼ਮਸ਼ਾਨਘਾਟ ਵਿਚ ਦੇਰ ਰਾਤ ਕੀਤਾ ਗਿਆ। ਇਸ ਮੌਕੇ ਪੈਟਰਨ ਸੁਖਵੰਤ ਸਿੰਘ ਧਾਮੀ, ਜਨਰਲ ਸਕੱਤਰ ਕੁਲਰਾਜਬੀਰ ਸਿੰਘ ਕੰਗ, ਮਾਸਟਰ ਗੁਲਬਾਗ ਸਿੰਘ ਕੁਹਾੜਕਾ, ਕੁਲਵਿੰਦਰ ਸਿੰਘ ਪਿੰਕਾ, ਮੁੱਖ ਰਾਮ ਸਿੰਘ, ਮਨਿੰਦਰ ਸਿੰਘ ਰਾਜੂ, ਬਿਕਰਮਜੀਤ ਸਿੰਘ ਵਿੱਕੀ ਕੰਗ, ਪੰਡਿਤ ਗਗਨਦੀਪ, ਕੰਵਲਜੀਤ ਸਿੰਘ ਸਾਭਾ ਆਦਿ ਮੈਂਬਰਾਂ ਤੋਂ ਇਲਾਵਾ ਬੋਹੜ ਸਿੰਘ, ਜਸਵੰਤ ਸਿੰਘ ਵੇਰਕਾ ਡੇਹਰੀ ਵਾਲੇ, ਹਰਪ੍ਰੀਤ ਸਿੰਘ ਰੀਡਰ ਅਤੇ ਹੋਰ ਪਿੰਡ ਦੇ ਪਤਵੰਤੇ ਲੋਕ ਮੌਜੂਦ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 23 ਨੂੰ ਅਗਲੀ ਖ਼ਬਰ ਬੀ.ਐੱਸ.ਐੱਫ. ਵਲੋਂ ਮਾੜੀ ਕੰਬੋਕੇ ਤੋਂ ਰਿਵਾਲਵਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।