15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਆਰ.ਐਮ.ਪੀ.ਆਈ. ਵਲੋਂ 30 ਨੂੰ ਪੰਜਾਬ ਬੰਦ ਦਾ ਭਰਪੂਰ ਸਮਰਥਨ

ਅਜੀਤ ਡੈਸਕ 29-07-2026
ਤਰਨ ਤਾਰਨ, 28 ਜੁਲਾਈ (ਇਕਬਾਲ ਸਿੰਘ ਸੋਢੀ)– ਸਫ਼ਾਈ ਕਰਮਚਾਰੀਆਂ ਵਲੋਂ ਆਪਣੇ ਹੱਕਾਂ ਲਈ ਅਤੇ ਜ਼ਬਰ ਦੇ ਖਿਲਾਫ 30 ਜਲਾਈ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਡੱਟ ਕੇ ਹਮਾਇਤ ਕਰਦੀ ਹੈ। ਇਹ ਐਲਾਨ ਅੱਜ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕਹਿਣ ’ਤੇ ਪੰਜਾਬ ਪੁਲਿਸ ਵਲੋਂ ਸਫਾਈ ਸੇਵਕਾਂ ’ਤੇ ਅੰਨਾ ਤਸ਼ੱਦਦ ਕੀਤਾ ਗਿਆ ਅਤੇ ਔਰਤਾਂ ਮਰਦਾਂ ਨੂੰ ਧੂਹਧੂਹ ਕੇ ਜਾਤੀਅੱਪ ਸ਼ਬਦ ਬੋਲੇ ਗਏ। ਡੀ.ਐੱਸ.ਪੀ. ਅਤੇ ਪੁਲਿਸ ਕਰਮਚਾਰੀਆਂ ਵਲੋਂ ਬੇਰਹਿਮੀ ਨਾਲ ਸਫਾਈ ਸੇਵਕਾਂ ਨੂੰ ਕੁੱਟਿਆ ਗਿਆ। ਜਮਾਰਾਏ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਦਿੱਲੀ ’ਚ ਤਸ਼ੱਸ਼ਦ ਵਿਦਿਆਰਥੀਆਂ ’ਤੇ ਦਿਸ ਰਿਹਾ ਹੈ ਪਰ ਪੰਜਾਬ ਹੋ ਰਿਹਾ, ਅੰਨੇ ਤਸ਼ੱਦਦ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜਿੰਨਾ ਚਿਰ ਸਫਾਈ ਸੇਵਕ ਕਰਮਚਾਰੀਆਂ ਦੇ ਮਸਲੇ ਹੱਲ ਨਹੀਂ ਹੁੰਦੇ ਪਾਰਟੀ ਓਨਾ ਚਿਰ ਤੱਕ ਡੱਟ ਕੇ ਸਮਰਥਨ ਕਰੇਗੀ।
ਪਿਛਲੀ ਖ਼ਬਰ ਬੱਚਿਆਂ ਦੇ ਤੋਤਲੇਪਣ ਦੀ ਸਮੱਸਿਆ ਦਾ ਇਲਾਜ ਸੰਭਵ - ਡਾ. ਸੁਪ੍ਰਿਆ ਅਗਲੀ ਖ਼ਬਰ ਤਰਨ ਤਾਰਨ ਸ਼ਹਿਰ ਵਿਚ ਲੱਗੇ ਥਾਂ-ਥਾਂ ’ਤੇ ਕੂੜੇ ਦੇ ਢੇਰਾਂ ਦਾ ਹਰਜੀਤ ਸਿੰਘ ਸੰਧੂ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।