02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਰਨਬੀਰ ਸਿੰਘ ਬੁਰਜ ਨੇ ਝਬਾਲ ਖਾਮ ਵਿਖੇ ਮੀਂਹ ਦੀਆਂ ਕਣੀਆਂ ਦੌਰਾਨ ਹੀ ਲੋਕਾਂ ਦਾ ਆਸ਼ੀਰਵਾਦ ਲਿਆ

ਅਜੀਤ ਡੈਸਕ 01-08-2026
ਝਬਾਲ, 31 ਜੁਲਾਈ (ਸਰਬਜੀਤ ਸਿੰਘ )-ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਹਲਕਾ ਵਾਸੀਆਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਾਣੂ ਕਰਾਉਣ ਵਾਸਤੇ ਹਲਕਾ ਕਾਂਗਰਸ ਪਾਰਟੀ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਵਲੋਂ ਪਿਛਲੇ ਕਈ ਦਿਨਾਂ ਤੋਂ ਹਲਕੇ ਵਿਚ ਸ਼ੁਰੂ ਕੀਤੀ ਆਸ਼ੀਰਵਾਦ ਯਾਤਰਾ ਤਹਿਤ ਅੱਜ ਹਲਕੇ ਦੇ ਪ੍ਰਸਿੱਧ ਇਤਿਹਾਸਿਕ ਕਸਬਾ ਝਬਾਲ ਖਾਮ ਵਿਖੇ ਕਰਨਬੀਰ ਸਿੰਘ ਬੁਰਜ ਵਲੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਸਮੇਤ ਮੀਂਹ ਦੀਆਂ ਕਣੀਆਂ ਦੇ ਬਾਵਜੂਦ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਉਹਨਾਂ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਲੋਕਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕ ਪੱਖੀ ਨੀਤੀਆਂ ਨੂੰ ਤਰਜੀਹ ਦਿੰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਨਾਲ ਹੱਲ ਕੀਤੀਆਂ ਹਨ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ ਅਤੇ ਹੁਣ ਵੀ ਕਾਂਗਰਸ ਪਾਰਟੀ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਹੋਈ ਲੋਕਾਂ ਦੇ ਨਾਲ ਖੜੀ ਹੈ। ਉਨ੍ਹਾਂ ਆਖਿਆ ਕਿ ਮੈਂ ਹਮੇਸ਼ਾ ਹੀ ਹਲਕਾ ਵਾਸੀਆਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਰਹਾਂਗਾ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ’ਤੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਇਕ ਨਵੀਆਂ ਬੁਲੰਦੀਆਂ ’ਤੇ ਪਹਿਲ ਦੇ ਅਧਾਰ ਨਾਲ ਪਹੁੰਚਾਉਣ ਲਈ ਯਤਨਸ਼ੀਲ ਹੋਵਾਂਗਾ। ਇਸ ਸਮੇਂ ਪਿੰਡ ਵਿਚ ਵੱਖ-ਵੱਖ ਥਾਵਾਂ ’ਤੇ ਕਾਂਗਰਸੀ ਵਰਕਰਾਂ ਅਤੇ ਹੋਰ ਆਮ ਪਿੰਡ ਵਾਸੀਆਂ ਨੇ ਵੀ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਅਤੇ ਉਹਨਾਂ ਨਾਲ ਖੜ ਕੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਪਪਾ ਝਬਾਲ. ਚੇਅਰਮੈਨ ਰਮਣ ਕੁਮਾਰ ਝਬਾਲ, ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ. ਬਲਾਕ ਪ੍ਰਧਾਨ ਨੌਨਿਹਾਲ ਸਿੰਘ ਕਸੇਲ ਸਰਪੰਚ ਗੁਰਚਰਨ ਸਿੰਘ ਖੈਰਦੀ ਲੈਕਚਰਾਰ ਪ੍ਰਿਤਪਾਲ ਸਿੰਘ ਝਬਾਲ, ਸਰਬਜੀਤ ਸਿੰਘ ਪੱਪੂ ਝਬਾਲ, ਹਰਪਿੰਦਰ ਸਿੰਘ ਜੇ.ਈ, ਸੁਖਵਿੰਦਰ ਸਿੰਘ ਬਿੱਟੂ .ਲੱਕੀ ਝਬਾਲ, ਮਨਜੀਤ ਸਿੰਘ ਕੇਵਲ ਵਾਲਾ. ਮਾਸਟਰ ਅਵਤਾਰ ਸਿੰਘ ਝਬਾਲ, ਮਾਸਟਰ ਜਸਪਾਲ ਸਿੰਘ ਪੱਪੂ, ਬਾਬਾ ਨਿਰਮਲ ਸਿੰਘ ਹਵੇਲੀਆਂ, ਗੁਰਦੇਵ ਸਿੰਘ ਹਵੇਲੀਆਂ, ਮੈਂਬਰ ਬਲਬੀਰ ਚੰਦ, ਨਿੱਪੀ ਸੂਦ, ਜੈਮਲ ਸਿੰਘ ਟੋਨਾ, ਮੇਜਰ ਸਿੰਘ ਝਬਾਲ, ਜਰਨੈਲ ਸਿੰਘ ਬਿੱਟੂ, ਨਰਿੰਦਰ ਸਿੰਘ ਸਾਬਕਾ ਬਿਜਲੀ ਮੁਲਾਜ਼ਮ, ਕੁਲਦੀਪ ਸਿੰਘ ਝਬਾਲ, ਬਲਵਿੰਦਰ ਸਿੰਘ ਹਵੇਲੀਆਂ, ਸਵਰਨ ਸਿੰਘ ਡਰਾਈਵਰ, ਬਲਕਾਰ ਸਿੰਘ ਬਿੱਟੂ, ਮਿਸਤਰੀ ਦਲਬੀਰ ਸਿੰਘ ਝਬਾਲ , ਰਵੇਲ ਸਿੰਘ ਝਬਾਲ. ਮਨਦੀਪ ਕੁਮਾਰ ਸੋਨੂ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਤਰਨ ਤਾਰਨ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਖੇਮਕਰਨ ਸ਼ਹਿਰ ’ਚ ਰੋਸ ਮੁਜ਼ਾਹਰੇ ਤੇ ਸਾਬਕਾ ਵਿਧਾਇਕ ਪ੍ਰੋ. ਵਲਟੋਹਾ ਨੇ ਵਿਅੰਗ ਕੱਸ ਕੇ ਅਕਾਲੀ ਰਾਜ ਦੌਰਾਨ ਵਿਕਾਸ ਯਾਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।