02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐਲਪਾਈਨ ਸਕੂਲ ਤਰਨ ਤਾਰਨ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਤਰਨ ਤਾਰਨ, 1 ਅਗਸਤ (ਹਰਿੰਦਰ ਸਿੰਘ)– ਐਲਪਾਈਨ ਸਕੂਲ ਤਰਨ ਤਾਰਨ ਵਿਖੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ‘ਤੀਆਂ ਦਾ ਤਿਓਹਾਰ’ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈ ਕੇ ਪੰਜਾਬੀ ਵਿਰਸੇ ਦੀਆਂ ਰੰਗ-ਬਿਰੰਗੀਆਂ ਛਟਾਵਾਂ ਬਿਖੇਰੀਆਂ ।

ਅਜੀਤ ਡੈਸਕ 02-08-2026
ਤਰਨ ਤਾਰਨ, 1 ਅਗਸਤ (ਹਰਿੰਦਰ ਸਿੰਘ)– ਐਲਪਾਈਨ ਸਕੂਲ ਤਰਨ ਤਾਰਨ ਵਿਖੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ‘ਤੀਆਂ ਦਾ ਤਿਓਹਾਰ’ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈ ਕੇ ਪੰਜਾਬੀ ਵਿਰਸੇ ਦੀਆਂ ਰੰਗ-ਬਿਰੰਗੀਆਂ ਛਟਾਵਾਂ ਬਿਖੇਰੀਆਂ । ਨਰਸਰੀ ਤੋਂ ਸੀਨੀਅਰ ਕੇ.ਜੀ. ਦੇ ਛੋਟੇ-ਛੋਟੇ ਬੱਚੇ ਮਨਮੋਹਕ ਰਵਾਇਤੀ ਪੋਸ਼ਾਕਾਂ (ਲੜਕੀਆਂ ਸੂਟ-ਸਲਵਾਰ ਤੇ ਪਰਾਂਦੇ ਅਤੇ ਲੜਕੇ ਕੁੜਤਾ-ਪਜਾਮਾ) ਵਿਚ ਸਕੂਲ ਪਹੁੰਚੇ। ਬੱਚੇ ਆਪਣੇ ਟਿਫਿਨ ਵਿਚ ਤੀਆਂ ਦੇ ਖਾਸ ਪਕਵਾਨ ਖੀਰ ਅਤੇ ਪੂੜੇ ਲੈ ਕੇ ਆਏ ਅਤੇ ਇਕ-ਦੂਜੇ ਨਾਲ ਸਾਂਝਾ ਕਰਕੇ ਖਾਧੇ। ਬੱਚਿਆਂ ਨੇ ਪੰਜਾਬੀ ਪਹਿਰਾਵੇ ਵਿਚ ਆ ਕੇ ਕਲਾਸ ਵਿਚ ਝੂਲਿਆਂ ਦੇ ਚਿੱਤਰਾਂ ਵਿਚ ਰੰਗ ਭਰਨ ਦੀ ਸਰਗਰਮੀ ਵਿਚ ਹਿੱਸਾ ਲਿਆ। ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ‘ਰੈਂਪ ਵਾਕ ਮੁਕਾਬਲਾ’ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਲਈ ਸੋਲੋ ਡਾਂਸ ਮੁਕਾਬਲਾ ਆਯੋਜਿਤ ਕੀਤਾ ਗਿਆ ।ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੰਗਾਂ/ਚੂੜੀਆਂ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਅੱਠਵੀਂ ਅਤੇ ਨੌਵੀਂ ਜਮਾਤ ਦੇ ਲੜਕੀਆਂ ਵਿਚਕਾਰ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਉਨ੍ਹਾਂ ਨੇ ਇਕ ਤੋਂ ਵੱਧ ਕੇ ਇਕ ਸੁੰਦਰ ਡਿਜ਼ਾਈਨ ਬਣਾਏ। ਸਭਿਆਚਾਰਕ ਰੰਗਾਂ ਰੰਗ ਪ੍ਰੋਗਰਾਮ: ਦਾ ਸਮਾਗਮ ਦੌਰਾਨ ਪੰਜਾਬੀ ਦੇ ਮਸ਼ਹੂਰ ਗੀਤਾਂ ਜਿਵੇਂ ‘ਮੈਂ ਨੱਚਦੀ’, ‘ਕਾਲਾ ਸੂਟ’, ‘ਪਰਾਂਦਾ’, ‘ਗੱਭਰੂ’, ‘ਕੇਸ ਚੱਲਦਾ’, ‘ਲੌਂਗ ਲਾਚੀ’, ‘ਗੁਲਾਬੀ ਪਾਣੀ’, ਅਤੇ ‘ਰੰਗਲਾ ਪੰਜਾਬ’ ਆਦਿ ‘ਤੇ ਬੱਚਿਆਂ ਨੇ ਜੰਮ ਕੇ ਭੰਗੜਾ ਅਤੇ ਗਿੱਧਾ ਪਾਇਆ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਅਮੀਰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਮੈਡਮ ਵਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਫਤਿਆਬਾਦ ਵਿਖੇ 70ਵੀਆਂ ਜ਼ੋਨਲ ਖੇਡਾਂ ਕਰਵਾਈਆਂ ਅਗਲੀ ਖ਼ਬਰ ਪਿੰਡ ਗਗੜੇਵਾਲ ਵਿਖੇ ਇਸਤਰੀ ਅਕਾਲੀ ਦਲ ਬਾਦਲ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।