ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)–ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਇਕ ਵਿਸ਼ੇਸ਼ ਮੀਟਿੰਗ ਬਲਬੀਰ ਸਿੰਘ ‘ਭੈਲ’ ਦੀ ਪ੍ਰਧਾਨਗੀ ਹੇਠ ਭਾਈ ਮੋਹਨ ਸਿੰਘ ਵੈਦ ਯਾਦਗਰੀ ਲਾਇਬਰੇਰੀ ਤਰਨ ਤਾਰਨ ਵਿਖੇ ਹੋਈ । ਪਿਛਲੇ ਦਿਨੀਂ 2026 ਵਿਚ ਕੁਝ ਸਮੇਂ ਦੇ ਅੰਤਰ ਵਿਚ ਪੰਜਾਬ ਦੀਆਂ ਕਈ ਸਾਹਿਤਕ ਸ਼ਖ਼ਸੀਅਤਾਂ ਜਿਨ੍ਹਾਂ ਵਿਚੋਂ ਸਵਰਨ ਸਿੰਘ ਭੰਗੂ ਬਠਿੰਡਾ, ਮਲਵਿੰਦਰ ਸ਼ਾਇਰ, ਪ੍ਰਿੰਸੀਪਲ ਡਾ.
ਪ
ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵਿਸ਼ੇਸ਼ ਮੀਟਿੰਗ ਦਾ ਦ੍ਰਿਸ਼। ਤਸਵੀਰ–ਲਵਲੀ
05-08-2026
ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)–ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਇਕ ਵਿਸ਼ੇਸ਼ ਮੀਟਿੰਗ ਬਲਬੀਰ ਸਿੰਘ ‘ਭੈਲ’ ਦੀ ਪ੍ਰਧਾਨਗੀ ਹੇਠ ਭਾਈ ਮੋਹਨ ਸਿੰਘ ਵੈਦ ਯਾਦਗਰੀ ਲਾਇਬਰੇਰੀ ਤਰਨ ਤਾਰਨ ਵਿਖੇ ਹੋਈ । ਪਿਛਲੇ ਦਿਨੀਂ 2026 ਵਿਚ ਕੁਝ ਸਮੇਂ ਦੇ ਅੰਤਰ ਵਿਚ ਪੰਜਾਬ ਦੀਆਂ ਕਈ ਸਾਹਿਤਕ ਸ਼ਖ਼ਸੀਅਤਾਂ ਜਿਨ੍ਹਾਂ ਵਿਚੋਂ ਸਵਰਨ ਸਿੰਘ ਭੰਗੂ ਬਠਿੰਡਾ, ਮਲਵਿੰਦਰ ਸ਼ਾਇਰ, ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਸੂਦ ਤਰਨ ਤਾਰਨ, ਮਾਸਟਰ ਗੁਰਮੇਜ ਸਿੰਘ ਕੈਰੋ, ਇਕਬਾਲ ਕੌਰ ਸੌਂਦ ਅੰਮ੍ਰਿਤਸਰ, ਗੁਰਮੀਤ ਸਿੰਘ ਐਡਵੋਕੇਟ ਪੱਟੀ, ਰਣਜੀਤ ਸਿੰਘ ਮੁਰਾਦਪੁਰ (ਸਰੋਤਾ) ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ। ਸਭਾ ਵਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਉਪਰੰਤ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵਲੋਂ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਾਹਿਤਕਾਰਾਂ ਨੇ ਆਪਣੀਆਂ ਸਾਵਣ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਹ ਸਮਾਗਮ ਵਿਚ ਹੇਠ ਲਿਖੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ ਬਲਬੀਰ ਸਿੰਘ ਭੈਲ, ਜਸਵਿੰਦਰ ਸਿੰਘ ਢਿੱਲੋਂ, ਏਯਐੱਸ ਦਲੇਰ, ਬਲਬੀਰ ਸਿੰਘ ਬੇਲੀ, ਜਸਵਿੰਦਰ ਸਿੰਘ ਮਾਨੋਚਾਹਲ, ਕੰਵਲਜੀਤ ਸਿੰਘ ਢਿੱਲੋਂ, ਲਾਲੀ ਕਰਤਾਰਪੁਰੀ, ਕਮਲਜੀਤ ਕੌਰ ਢਿੱਲੋ ਦਬੁਰਜੀ, ਸੁਖਵਿੰਦਰ ਸਿੰਘ ਖਾਰਾ, ਕਾਮਰੇਡ ਚਰਨ ਸਿੰਘ, ਜਸਬੀਰ ਸਿੰਘ ਝਬਾਲ, ਜਸਵਿੰਦਰ ਸਿੰਘ ਝਬਾਲ, ਸਤਬੀਰ ਸਿੰਘ ਢੋਟੀ, ਬਲਬੀਰ ਸਿੰਘ ਲਹਿਰੀ, ਗੁਰਚਰਨ ਸਿੰਘ ਸਭਰਾਂ, ਹਰਕੀਰਤ ਸਿੰਘ, ਸਕੱਤਰ ਸਿੰਘ ਤੇਜਾ ਸਿੰਘ ਵਾਲਾ,ਬਾਬਾ ਜਸਪਾਲ ਸਿੰਘ ਕੋਟ ਧਰਮ ਚੰਦ, ਗੁਰਮੀਤ ਸਿੰਘ ਨੂਰਦੀ, ਅਵਤਾਰ ਸਿੰਘ ਗੋਇੰਦਵਾਲ, ਰਾਕੇਸ਼ ਸੱਚਦੇਵਾ, ਦੀਦਾਰ ਸਿੰਘ ਲਾਇਬਰੇਰੀਅਨ, ਮਹਿੰਦਰ ਪਾਲ ਸਿੰਘ ਨੇ ਬਤੌਰ ਸਰੋਤੇ ਇਸ ਕਵੀ ਦਰਬਾਰ ਦਾ ਆਨੰਦ ਮਾਣਿਆ। ਸਟੇਜ ਦੀ ਸੇਵਾ ਜਸਵਿੰਦਰ ਸਿੰਘ ਮਾਨੋਚਾਹਲ ਨੇ ਨਿਭਾਈ। ਅੰਤ ਵਿਚ ਬਲਬੀਰ ਸਿੰਘ ਭੈਲ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।