ਲੁਟੇਰੇ ਨੇ ਕੀਤਾ ਇਕੋ ਰਾਤ ’ਚ ਤਿੰਨ ਦੁਕਾਨਾਂ ’ਤੇ ਹੱਥ ਸਾਫ਼
ਪ੍ਰਸ਼ਾਸਨ ਲੁਟੇਰਿਆਂ ’ਤੇ ਸਖਤ ਕਾਰਵਾਈ ਕਰੇ-ਦੁਕਾਨਦਾਰ
ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਦੀ ਭਗਵਾਨ ਦਾਸ ਕਾਲੋਨੀ ਵਿਖੇ ਬੀਤੀ ਰਾਤ ਇਕ ਲੁਟੇਰੇ ਵਲੋਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰਾ ਪਹਿਲਾਂ ਕਰਿਆਨੇ ਦੀ ਦੁਕਾਨ ਦੇ ਚੁਬਾਰੇ ਦਾ ਗੇਟ ਤੋੜ ਕੇ ਦੁਕਾਨ ਅੰਦਰ ਦਾਖਲ ਹੋਇਆ, ਜਿਸ ਨੇ ਦੁਕਾਨ ਵਿਚੋਂ ਕਰੀਬ 13 ਹਜ਼ਾਰ ਦਾ ਨਕਦੀ, 5 ਕਿੱਲੋ ਬਦਾਮ, 5 ਕਿੱਲੋ ਕਾਜੂ, ਸ਼ਗੁਨ ਵਾਲੇ ਲਿਫਾਫੇ ਤੇ ਮਿਰਚਾਂ ਵੀ ਨਾਲ ਲੈ ਗਿਆ।
ਪ
ਪੀੜਤ ਦੁਕਾਨਦਾਰ ਗੱਲਬਾਤ ਕਰਦਾ ਹੋਇਆ। ਅਜੀਤ ਤਸਵੀਰ
05-08-2026
ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਦੀ ਭਗਵਾਨ ਦਾਸ ਕਾਲੋਨੀ ਵਿਖੇ ਬੀਤੀ ਰਾਤ ਇਕ ਲੁਟੇਰੇ ਵਲੋਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰਾ ਪਹਿਲਾਂ ਕਰਿਆਨੇ ਦੀ ਦੁਕਾਨ ਦੇ ਚੁਬਾਰੇ ਦਾ ਗੇਟ ਤੋੜ ਕੇ ਦੁਕਾਨ ਅੰਦਰ ਦਾਖਲ ਹੋਇਆ, ਜਿਸ ਨੇ ਦੁਕਾਨ ਵਿਚੋਂ ਕਰੀਬ 13 ਹਜ਼ਾਰ ਦਾ ਨਕਦੀ, 5 ਕਿੱਲੋ ਬਦਾਮ, 5 ਕਿੱਲੋ ਕਾਜੂ, ਸ਼ਗੁਨ ਵਾਲੇ ਲਿਫਾਫੇ ਤੇ ਮਿਰਚਾਂ ਵੀ ਨਾਲ ਲੈ ਗਿਆ। ਦੂਜੀ ਦੁਕਾਨ ’ਤੇ ਇਸ ਲੁਟੇਰੇ ਵਲੋਂ ਫਰਿਜ, ਏ. ਸੀ. ਸਰਵਿਸ ਕਰਨ ਵਾਲੇ ਦੀ ਦੁਕਾਨ ’ਤੇ ਪਾੜ ਲਾ ਦਿੱਤਾ। ਜਿਸ ਦੌਰਾਨ ਲੁਟੇਰੇ ਵਲੋਂ ਦੁਕਾਨ ਦਾ ਗੱਲਾ ਤੋੜ ਕੇ ਕਰੀਬ 10 ਹਜ਼ਾਰ ਦਾ ਨਕਦੀ ਦੇ ਨਾਲ-ਨਾਲ ਕਾਪਰ ਦੇ ਰੋਲ ਦੀ ਤਾਰ ਤੇ ਮੋਬਾਈਲਾਂ ਦੀ ਦੁਕਾਨ ਤੋਂ ਨਰਦੀ, ਮੋਬਾਈਲ ਤੇ ਹੋਰ ਵੀ ਸਾਮਾਨ ਲੈ ਗਿਆ, ਇਸ ਘਟਨਾ ਦੀ ਇਕ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ ਜਿਸ ਵਿਚ ਲੁਟੇਰਾ ਸਾਰਾ ਚੋਰੀ ਦਾ ਸਾਮਾਨ ਇਕ ਥੈਲੇ ਵਿਚ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਕਰਿਆਨੇ ਦੀ ਦੁਕਾਨ ਦੇ ਮਾਲਕ ਰਮੇਸ਼ ਕੁਮਾਰ ਤੇ ਏ. ਸੀ. ਸਰਵਿਸ ਕਰਨ ਵਾਲੇ ਜਗਵਿੰਦਰ ਸਿੰਘ ਤੇ ਮੋਬਾਈਲਾਂ ਦੀ ਦੁਕਾਨ ਦੇ ਮਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਲੰਘੀ ਦੇਰ ਰਾਤ ਜਦੋਂ ਮੀਂਹ ਆਇਆ ਤਾਂ ਇਕਦਮ ਲਾਈਟ ਚਲੀ ਗਈ, ਜਿਸ ਤੋਂ ਬਾਅਦ ਕਰੀਬ 3 ਵਜੇ ਲੁਟੇਰਾ ਚੁਬਾਰੇ ਉੱਪਰ ਦੀ ਗੇਟ ਤੋੜ ਕੇ ਦੁਕਾਨ ਅੰਦਰ ਦਾਖਲ ਹੋਇਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ-ਨਾਲ ਹੀ ਲੁਟੇਰੇ ਵਲੋਂ ਹੋਰ ਕਈ ਦੁਕਾਨਾਂ ’ਤੇ ਹੱਥ ਸਾਫ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਚੁਬਾਰਿਆਂ ਦੇ ਗੇਟ ਲੋਹੇ ਦੇ ਸਨ ਅਤੇ ਸ਼ਟਰ ਵੀ ਲੱਗੇ ਹੋਏ ਸਨ ਜਿਸ ਕਰਕੇ ਬਚਾਅ ਹੋ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਲੁਟੇਰਿਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ।