11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਲੀਮੈਂਟ ਬੋਰਡ ਦੇ ਮੈਂਬਰ ਪ੍ਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ

ਖੇਮਕਰਨ, 10 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਾਰਟੀ ਦੇ ਪਾਰਲੀਮੈਂਟ ਬੋਰਡ ਦਾ ਹਾਲ ਵੀ ਗਠਨ ਕੀਤਾ ਗਿਆ ਹੈ। ਜਿਹੜਾ ਸੂਬੇ ਦੀਆਂ ਹੋ ਰਹੀਆਂ ਅਸੰਬਲੀ ਚੋਣਾਂ ਲਈ ਕੁੱਲ 117 ਹਲਕਿਆਂ ਤੋਂ ਵੱਖ-ਵੱਖ ਉਮੀਦਵਾਰਾਂ ਦੀ ਚੋਣ ਕਰੇਗਾ ।

ਅਜੀਤ ਡੈਸਕ 11-08-2026
ਖੇਮਕਰਨ, 10 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਾਰਟੀ ਦੇ ਪਾਰਲੀਮੈਂਟ ਬੋਰਡ ਦਾ ਹਾਲ ਵੀ ਗਠਨ ਕੀਤਾ ਗਿਆ ਹੈ। ਜਿਹੜਾ ਸੂਬੇ ਦੀਆਂ ਹੋ ਰਹੀਆਂ ਅਸੰਬਲੀ ਚੋਣਾਂ ਲਈ ਕੁੱਲ 117 ਹਲਕਿਆਂ ਤੋਂ ਵੱਖ-ਵੱਖ ਉਮੀਦਵਾਰਾਂ ਦੀ ਚੋਣ ਕਰੇਗਾ । ਅਕਾਲੀ ਦਲ ਦੇ ਇਸ ਅਹਿਮ ਬੋਰਡ ਚ ਮੈਂਬਰ ਪ੍ਰਗਟ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨਾਲ਼ ਉਚੇਚੇ ਤੌਰ ’ਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸੀਨੀ. ਅਕਾਲੀ ਆਗੂ ਸੁਰਜੀਤ ਸਿੰਘ ਭੂਰਾ ਤੇ ਜਥੇਦਾਰ ਰਵੇਲ ਸਿੰਘ ਭੂਰਾ ਨੇ ਮੁਲਾਕਾਤ ਕੀਤੀ ਤੇ ਉੁਨ੍ਹਾਂ ਨੂੰ ਪਾਰਟੀ ਵਲੋਂ ਦਿੱਤੀ ਗਈ ਅਹਿਮ ਜਿੰਮੇਵਾਰੀ ਦਾ ਸਵਾਗਤ ਕਰਦੇ ਹੋਏ ਵਧਾਈ ਦਿੱਤੀ । ਅਕਾਲੀ ਆਗੂ ਭੂਰਾ ਨੇ ਉਕਤ ਨਿਯੁਕਤੀ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਕਿਹਾ ਕਿ ਜਥੇਦਾਰ ਪ੍ਰਗਟ ਸਿੰਘ ਬਹੁਤ ਵਧੀਆ ਇਨਸਾਨ ਹਨ । ਜਿਹੜੇ ਪਿਛਲੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ । ਜਿਹੜੀ ਵੀ ਜਿੰਮੇਵਾਰੀ ਪਾਰਟੀ ਨੇ ਹੁਣ ਤੱਕ ਉਨ੍ਹਾਂ ਨੂੰ ਦਿੱਤੀ । ਉਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਆ ਰਹੇ ਹਨ। ਇਸੇ ਕਰਕੇ ਦਲ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਉਨ੍ਹਾਂ ਨੂੰ ਬੜੀ ਅਹਿਮ ਤੇ ਜਿੰਮੇਵਾਰੀ ਵਾਲੀ ਸੇਵਾ ਤੇ ਡਿਊਟੀ ਲਗਾਈ ਗਈ ਹੈ, ਜਿਹੜੀ ਸੂਬੇ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੁੱਲ 117 ਅਸੰਬਲੀ ਹਲਕਿਆਂ ਲਈ ਅਕਾਲੀ ਦਲ ਦੇ ਯੋਗ ਇਮਾਨਦਾਰ ਤੇ ਜਿੱਤਣ ਦੀ ਸਮਰੱਥਾ ਰੱਖਦੇ ਉਮੀਦਵਾਰਾਂ ਦੀ ਚੋਣ ਕਰੇਗਾ ।
ਪਿਛਲੀ ਖ਼ਬਰ ਪੈਨਸ਼ਨਰ, ਮੁਲਾਜ਼ਮ ਵਿਰੋਧੀ ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਮੂੰਹ ਦੀ ਖਾਣੀ ਪਵੇਗੀ- ਫ਼ਤਿਹ ਚੱਕ, ਲਾਲਪੁਰਾ ਅਗਲੀ ਖ਼ਬਰ ਪਿੰਡ ਅਲਾਵਲਪੁਰ ’ਚ ਆਏ ਬਾਂਦਰ ਨੇ ਮਚਾਈ ਦਹਿਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।