11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੈਨਸ਼ਨਰ, ਮੁਲਾਜ਼ਮ ਵਿਰੋਧੀ ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਮੂੰਹ ਦੀ ਖਾਣੀ ਪਵੇਗੀ- ਫ਼ਤਿਹ ਚੱਕ, ਲਾਲਪੁਰਾ

ਤਰਨ ਤਾਰਨ, 10 ਅਗਸਤ (ਇਕਬਾਲ ਸਿੰਘ ਸੋਢੀ)- ਮੁਲਾਜ਼ਮ ਅਤੇ ਪੈਨਸ਼ਨਰ ਦੀ ਚੰਡੀਗੜ੍ਹ ਵਿਖੇ ਸੰਪੰਨ ਹੋਈ ਮਹਾਂ ਰੈਲੀ ਅਤੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਮਾਨ ਸਰਕਾਰ ਦੀ ਨੀਤੀ ਅਤੇ ਨੀਅਤ ਬਾਰੇ ਵਿਚਾਰ ਚਰਚਾ ਉਪਰੰਤ ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਅਜੀਤ ਸਿੰਘ ਫ਼ਤਿਹ ਚੱਕ ਨੇ ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਅਤੇ ਜਗਤਾਰ ਸਿੰਘ ਸਰਲੀ, ਤਹਿਸੀਲ ਪ੍ਰਧਾਨ ਧਰਮ ਸਿੰਘ ਖਡੂਰ ਸਾਹਿਬ, ਸੁਰਿੰਦਰ ਸਿੰਘ ਤਰਨ ਤਾਰਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਂ ਰੈਲੀ ਵਿਚ ਮੁਲਾਜ਼ਮਾਂ, ਪੈਨਸ਼ਨਰਾਂ, ਠੇਕੇ ’ਤੇ ਆਊਟ ਸੋਰਸ ਕਾਮਿਆਂ ਅਤੇ ਮਾਨਭੱਤਾ ਵਾਲੇ ਕਾਮਿਆਂ ਦਾ ਹਜ਼ਾਰਾਂ ਦੀ ਗਿਣਤੀ ਵਿਚ ਠਾਠਾਂ ਮਾਰਦਾ ਭਾਰੀ ਇਕੱਠ ਪੰਜਾਬ ਸਰਕਾਰ ਨੂੰ ਸੋਚਾਂ ਪਾ ਗਿਆ । ਸਰਕਾਰ ਦੇ ਸਤਾਏ ਅਣਗਿਣਤ ਲੋਕਾਂ ਦਾ ਇਹ ਭਾਰੀ ਇਕੱਠ ਇਹ ਸੁਣਾਉਣੀ ਕਰ ਗਿਆ ਕਿ ਸਰਕਾਰ ਨੇ ਕੁੱਟ ਕੇ ਵੇਖ ਲਿਆ, ਪਾਣੀ ਦੀਆਂ ਬੁਛਾੜਾ ਮਾਰ ਕੇ ਵੇਖ ਲਈਆਂ , ਅੱਥਰੂ ਗੈਸ ਛੱਡ ਕੇ ਵੇਖ ਕਈ, ਮੀਟਿੰਗਾਂ ਦੇ ਝੂਠੇ ਪੱਤਰ ਦੇ ਕੇ ਵੇਖ ਲਿਆ, ਪਰ ਜੁਝਾਰੂ ਯੋਧਿਆਂ ਦੇ ਹੌਂਸਲੇ ਫਿਰ ਵੀ ਬੁਲੰਦ ਹਨ ।

ਅਜੀਤ ਡੈਸਕ 11-08-2026
ਤਰਨ ਤਾਰਨ, 10 ਅਗਸਤ (ਇਕਬਾਲ ਸਿੰਘ ਸੋਢੀ)- ਮੁਲਾਜ਼ਮ ਅਤੇ ਪੈਨਸ਼ਨਰ ਦੀ ਚੰਡੀਗੜ੍ਹ ਵਿਖੇ ਸੰਪੰਨ ਹੋਈ ਮਹਾਂ ਰੈਲੀ ਅਤੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਮਾਨ ਸਰਕਾਰ ਦੀ ਨੀਤੀ ਅਤੇ ਨੀਅਤ ਬਾਰੇ ਵਿਚਾਰ ਚਰਚਾ ਉਪਰੰਤ ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਅਜੀਤ ਸਿੰਘ ਫ਼ਤਿਹ ਚੱਕ ਨੇ ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਅਤੇ ਜਗਤਾਰ ਸਿੰਘ ਸਰਲੀ, ਤਹਿਸੀਲ ਪ੍ਰਧਾਨ ਧਰਮ ਸਿੰਘ ਖਡੂਰ ਸਾਹਿਬ, ਸੁਰਿੰਦਰ ਸਿੰਘ ਤਰਨ ਤਾਰਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਂ ਰੈਲੀ ਵਿਚ ਮੁਲਾਜ਼ਮਾਂ, ਪੈਨਸ਼ਨਰਾਂ, ਠੇਕੇ ’ਤੇ ਆਊਟ ਸੋਰਸ ਕਾਮਿਆਂ ਅਤੇ ਮਾਨਭੱਤਾ ਵਾਲੇ ਕਾਮਿਆਂ ਦਾ ਹਜ਼ਾਰਾਂ ਦੀ ਗਿਣਤੀ ਵਿਚ ਠਾਠਾਂ ਮਾਰਦਾ ਭਾਰੀ ਇਕੱਠ ਪੰਜਾਬ ਸਰਕਾਰ ਨੂੰ ਸੋਚਾਂ ਪਾ ਗਿਆ । ਸਰਕਾਰ ਦੇ ਸਤਾਏ ਅਣਗਿਣਤ ਲੋਕਾਂ ਦਾ ਇਹ ਭਾਰੀ ਇਕੱਠ ਇਹ ਸੁਣਾਉਣੀ ਕਰ ਗਿਆ ਕਿ ਸਰਕਾਰ ਨੇ ਕੁੱਟ ਕੇ ਵੇਖ ਲਿਆ, ਪਾਣੀ ਦੀਆਂ ਬੁਛਾੜਾ ਮਾਰ ਕੇ ਵੇਖ ਲਈਆਂ , ਅੱਥਰੂ ਗੈਸ ਛੱਡ ਕੇ ਵੇਖ ਕਈ, ਮੀਟਿੰਗਾਂ ਦੇ ਝੂਠੇ ਪੱਤਰ ਦੇ ਕੇ ਵੇਖ ਲਿਆ, ਪਰ ਜੁਝਾਰੂ ਯੋਧਿਆਂ ਦੇ ਹੌਂਸਲੇ ਫਿਰ ਵੀ ਬੁਲੰਦ ਹਨ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਚਰਨਜੀਤ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਹਰਸੁਖਦੇਵ ਸਿੰਘ, ਕੁਲਦੀਪ ਸਿੰਘ, ਸਵਰਨ ਸਿੰਘ, ਬਲਰਾਮ ਕੁਮਾਰ ਆਦਿ ਨੇ ਸ਼ਿਰਕਤ ਕੀਤੀ ।
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ (ਹਰੀਕੇ ਪੱਤਣ) ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰ ਪ੍ਰਤੀਯੋਗਿਤਾ ਮੌਕੇ ਪ੍ਰਿੰ... ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਲੀਮੈਂਟ ਬੋਰਡ ਦੇ ਮੈਂਬਰ ਪ੍ਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।