ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ (ਹਰੀਕੇ ਪੱਤਣ) ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰ ਪ੍ਰਤੀਯੋਗਿਤਾ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ, ਵਿਦਿਆਰਥੀ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ
ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ ’ਚ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰ ਪ੍ਰਤੀਯੋਗਿਤਾ ਕਰਵਾਈ
ਹਰੀਕੇ ਪੱਤਣ, 10 ਅਗਸਤ (ਸੰਜੀਵ ਕੁੰਦਰਾ)–ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ( ਹਰੀਕੇ ਪੱਤਣ) ਵਿਖੇ ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਸ਼ਖਸੀਅਤ ਨਿਖਾਰ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿਚ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਗਿਆਨ ਦੀ ਕਸਵੱਟੀ ’ਤੇ ਪਰਖਣ ਲਈ ਵਿਸ਼ੇਸ਼ ਜੱਜ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰਸਿੱਧ ਆਰਟਿਸਟ, ਐਂਕਰ, ਪਬਲਿਕ ਸਪੀਕਰ ਮਿਸ.
ਹਰੀਕੇ ਪੱਤਣ, 10 ਅਗਸਤ (ਸੰਜੀਵ ਕੁੰਦਰਾ)–ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ( ਹਰੀਕੇ ਪੱਤਣ) ਵਿਖੇ ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਸ਼ਖਸੀਅਤ ਨਿਖਾਰ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿਚ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਗਿਆਨ ਦੀ ਕਸਵੱਟੀ ’ਤੇ ਪਰਖਣ ਲਈ ਵਿਸ਼ੇਸ਼ ਜੱਜ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰਸਿੱਧ ਆਰਟਿਸਟ, ਐਂਕਰ, ਪਬਲਿਕ ਸਪੀਕਰ ਮਿਸ. ਅਰਪਨ ਰੰਧਾਵਾ ਅਤੇ ਲੈਕਚਰਾਰ ਮੇਕਅੱਪ ਆਰਟਿਸਟ ਲੈਕਮੇ ਮਿਸ ਪੂਨਮ ਰੰਧਾਵਾ ਨੇ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਪ੍ਰਤਿਯੋਗੀ ਏਕਤਾ ਦੁਆਰਾ ਆਪਣੀ ਖ਼ੂਬਸੂਰਤ ਤੇ ਮਿੱਠੀ ਆਵਾਜ਼ ਵਿਚ ਸਵਾਗਤੀ ਗੀਤ ‘ਛੱਲਾ’ ਗਾ ਕੇ ਕੀਤੀ ਗਈ। ਇਸ ਉਪਰੰਤ ਜਾਣ ਪਹਿਚਾਣ ਤੇ ਜੀਵਨ ਦਾ ਉਦੇਸ਼, ਸਵਾਲ-ਜਵਾਬ, ਟੈਲੈਂਟ ਹੰਟ, ਆਈ. ਕਿਊ ਅਤੇ ਆਰਟ ਰਾਉਂਡ ਕਰਵਾਏ ਗਏ। ਜਿਸ ਵਿਚ ਹਰੇਕ ਪ੍ਰਤੀਯੋਗੀ ਨੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਦਿਆਂ ਇਕ ਦੂਜੇ ਨੂੰ ਕਰੜੀ ਟੱਕਰ ਦਿੰਦਿਆਂ ਇਸ ਖਿਤਾਬ ਲਈ ਆਪਣੇ ਆਪ ਨੂੰ ਦਾਅਵੇਦਾਰ ਬਣਾਇਆ । ਜੱਜਾਂ ਦੇ ਸਵਾਲ ਦੇ ਜਵਾਬ ਦਿੰਦਿਆਂ ਵੀ ਵਿਦਿਆਰਥੀਆਂ ਨੇ ਬੌਧਿਕ ਵਿਗਿਆਨ ਦਾ ਪ੍ਰਗਟਾਵਾ ਕੀਤਾ। ਇਸ ਪ੍ਰਤੀਯੋਗਿਤਾ ਵਿਚ ਸਭ ਤੋਂ ਹੋਣਹਾਰ ਸ਼ਖਸੀਅਤ ਦਾ ਖਿਤਾਬ ਸੁਖਮਨਦੀਪ ਸਿੰਘ ਦੇ ਹਿੱਸੇ ਆਇਆ । ਲੜਕੀਆਂ ਵਿਚੋਂ ਏਕਤਾ (ਪਹਿਲਾ ਸਥਾਨ) ਪ੍ਰਭਜੋਤ ਕੌਰ (ਦੂਜਾ ਸਥਾਨ) ਹਰਲੀਨ ਕੌਰ ਤੇ (ਤੀਜਾ ਸਥਾਨ) ਪ੍ਰਾਪਤ ਕੀਤਾ । ਲੜਕਿਆਂ ’ਚੋਂ ਪਹਿਲਾ ਸਥਾਨ ਰਿਤਾਂਸ਼, ਦੂਜਾ ਸਥਾਨ ਕਰਨਦੀਪ ਸਿੰਘ ਅਤੇ ਤੀਜਾ ਸਥਾਨ ਗੁਰਪ੍ਰਤਾਪ ਸਿੰਘ ਨੇ ਹਾਸਲ ਕੀਤਾ। ਸਭ ਪ੍ਰਤਿਯੋਗੀਆਂ ਨੂੰ ਮੈਡਲ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ । ਮਿਸ. ਅਰਪਨ ਰੰਧਾਵਾ ਨੇ ਵਿਦਿਆਰਥੀਆਂ ਨੂੰ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰੇਰਿਤ ਕੀਤਾ ਕਿ ਤੁਹਾਡੀ ਸ਼ਖਸੀਅਤ ਤੁਹਾਡੀ ਗੱਲਬਾਤ ’ਚੋਂ ਹੀ ਝਲਕਦੀ ਹੈ । ਮਿਸ ਪੂਨਮ ਰੰਧਾਵਾ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨੂੰ ਉੱਚ ਡਿਗਰੀਆਂ ਤੱਕ ਲੈ ਕੇ ਜਾਣ ਦੇ ਨਾਲ ਨਾਲ ਸਕਿੱਲ ਸਿੱਖਦੇ ਰਹਿਣ ਦੀ ਸਿੱਖਿਆ ਦਿੱਤੀ। ਪ੍ਰਿੰਸੀਪਲ ਸੰਦੀਪ ਕੌਰ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਆਪਣੀਆਂ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ।