ਫਤਿਆਬਾਦ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਹਲਕਾ ਇੰਚਾਰਜ ਰਮਨਦੀਪ ਕੌਰ ਸੇਰੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ
ਫਤਿਆਬਾਦ, 10 ਅਗਸਤ (ਹਰਵਿੰਦਰ ਸਿੰਘ ਧੂੰਦਾ)–ਕਸਬਾ ਫਤਿਆਬਾਦ ਵਿਖੇ ਸਾਵਣ ਦੇ ਮਹੀਨੇ ਦੀਆਂ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੀ ਹਲਕਾ ਇੰਚਾਰਜ ਰਮਨਦੀਪ ਕੌਰ ਖਹਿਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਤੀਆਂ ਦੇ ਤਿਉਹਾਰ ਵਿਚ ਸ਼ਾਮਿਲ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਅਤੇ ਹਲਕੇ ਤੋਂ ਉਮੀਦਵਾਰ ਰਮਨਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਈਆਂ ਤੀਆਂ ਦੇ ਤਿਉਹਾਰ ’ਚ ਸ਼ਾਮਿਲ ਫਤਿਆਬਾਦ ਦੀਆਂ ਔਰਤਾਂ। ਤਸਵੀਰ– ਅਜੀਤ
11-08-2026