ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ ਅਧਿਆਪਕ ਦਿਵਸ ਮਨਾਇਆ
ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)– ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਹਾਬਾਦ ਵਿਖੇ ਅਧਿਆਪਕ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਹ ਦਿਵਸ ਹਰ ਸਾਲ ਦੀ ਤਰ੍ਹਾਂ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਪੂਰੇ ਦੇਸ਼ ਵਿੱਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)– ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਹਾਬਾਦ ਵਿਖੇ ਅਧਿਆਪਕ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਹ ਦਿਵਸ ਹਰ ਸਾਲ ਦੀ ਤਰ੍ਹਾਂ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਪੂਰੇ ਦੇਸ਼ ਵਿੱਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮਹਾਨ ਸਿੱਖਿਆ ਸ਼ਾਸਤਰੀ, ਦਾਰਸ਼ਨਿਕ ਅਤੇ ਭਾਰਤ ਦੇ ਦੂਸਰੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮਦਿਨ ਵਜੋਂ ਯਾਦ ਕੀਤਾ ਜਾਂਦਾ ਹੈ।। ਇਹਨਾਂ ਵਿਚੋਂ ਅੰਜਲੀ ਅਤੇ ਅੰਸਦੀਪ ਕੌਰ ਨੇ ਨਰਸਰੀ ਕਲਾਸ ਨੂੰ ਮਹਿਕਪ੍ਰੀਤ ਕੌਰ ਨੇ ਐਲ.ਕੇ.ਜੀ ਕਲਾਸ ਨੂੰ, ਮਨਰਾਜ ਸਿੰਘ ਅਤੇ ਅਭੈਨੂਰ ਸਿੰਘ ਨੇ ਯੂ.ਕੇ.ਜੀ ਕਲਾਸ ਨੂੰ, ਰੂਥਪਾਲ ਕੌਰ ਤੇ ਨਵਦੀਪ ਕੌਰ ਨੇ ਪਹਿਲੀ ਅਤੇ ਤੀਸਰੀ ਕਲਾਸ ਨੂੰ, ਬਲਜਿੰਦਰ ਕੌਰ ਅਤੇ ਮਨਸੀਰਤ ਕੌਰ ਨੇ ਦੂਸਰੀ ਕਲਾਸ ਨੂੰ, ਲਵਨੀਤ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਚੌਥੀ ਤੇ ਪੰਜਵੀਂ ਕਲਾਸ ਨੂੰ, ਜੈਬੀਰ ਸਿੰਘ ਅਤੇ ਅਰਮਾਨਦੀਪ ਸਿੰਘ ਅਤੇ ਰਾਜਵੀਰ ਸਿੰਘ ਨੇ ਛੇਵੀਂ ਕਲਾਸ ਵਿੱਚ ਪੜਾ ਕੇ ਆਪਣਾ ਅਧਿਆਪਕ ਦਾ ਰੋਲ ਬਖੂਬੀ ਨਾਲ ਨਿਭਾਇਆ। ਕੈਲਾਸ਼ ਅਤੇ ਗੁਰਬੀਰ ਸਿੰਘ ਸਕੂਲ ਦੇ ਕੰਟਰੋਲਰ ਵਜੋਂ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਇਹਨਾਂ ਵਿਦਿਆਰਥੀਆਂ ਨੇ ਬਖੂਬੀ ਨਾਲ ਅਧਿਆਪਕ ਦਿਵਸ ਦੇ ਮੌਕੇ ਤੇ ਅਧਿਆਪਕ ਦਾ ਰੋਲ ਅਦਾ ਕੀਤਾ। ਇਸ ਤੋਂ ਬਾਅਦ ਸਕੂਲ ਦੇ ਐਮ.ਡੀ. ਸੁਰਜੀਤ ਸਿੰਘ ਭਰੋਵਾਲ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿਚ ਸਾਨੂੰ ਆਪਣੇ ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ।