ਪਟਵਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ
ਅਮਰਕੋਟ, ਪੱਟੀ, 10 ਸਤੰਬਰ (ਭੱਟੀ, ਖਹਿਰਾ)-ਪਟਵਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ, ਜੋ ਪਿਛਲੇ ਦਿਨੀਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਪਿੰਡ ਅਲਗੋਂ ਕਲਾਂ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਦੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।
ਮ
ਮਰਹੂਮ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਯੂਨੀਅਨਾਂ ਦੇ ਆਗੂ, ਕੀਰਤਨ ਕਰਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਦਾ ਜਥਾ ਅਤੇ ਹਾਜ਼ਰ ਸੰਗਤ। ਤਸਵੀਰਾਂ: ਭੱਟੀ
11-09-2026
ਅਮਰਕੋਟ, ਪੱਟੀ, 10 ਸਤੰਬਰ (ਭੱਟੀ, ਖਹਿਰਾ)-ਪਟਵਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ, ਜੋ ਪਿਛਲੇ ਦਿਨੀਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਪਿੰਡ ਅਲਗੋਂ ਕਲਾਂ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਦੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਉਪਰੰਤ ਹੋਏ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਪਟਵਾਰ ਤੇ ਵਸੀਕਾ ਨਵੀਸ ਜਥੇਬੰਦੀਆਂ ਦੇ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਮਰਹੂਮ ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ, ਅਨੂਪ ਸਿੰਘ ਭੁੱਲਰ, ਗੌਰਵਦੀਪ ਸਿੰਘ ਵਲਟੋਹਾ, ਜਸਬੀਰ ਸਿੰਘ ਵਰਨਾਲਾ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸੁਰਿੰਦਰ ਸਿੰਘ ਆਸਲ, ਸੁਖਵਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਇੰਦਰਜੀਤ ਸਿੰਘ ਕਲਸੀਆਂ, ਜਸਬੀਰ ਸਿੰਘ ਕਾਨੂੰਗੋ, ਪਟਵਾਰੀ ਤਾਰਾ ਸਿੰਘ, ਸੁਖਬੀਰ ਸਿੰਘ, ਕਰਨਜੀਤ ਸਿੰਘ ਭਗਵਾਨਪੁਰਾ, ਧਰਮਵੀਰ ਸਿੰਘ, ਬਲਵਿੰਦਰ ਸਿੰਘ ਹੇਰ, ਵਸੀਕਾ ਨਵੀਸ ਯੂਨੀਅਨ ਭਿਖੀਵਿੰਡ-ਪੱਟੀ ਦੇ ਆਗੂ ਤੇ ਮੈਂਬਰ, ਪਟਵਾਰ ਯੂਨੀਅਨ ਪੱਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਚੀਮਾ, ਹਰਜੀਤ ਸਿੰਘ ਭੁੱਲਰ, ਗੋਪਾਲ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਹੀਰਾ ਸਿੰਘ, ਸੁਖਵਿੰਦਰ ਸਿੰਘ, ਜੈਮਲ ਸਿੰਘ ਚੀਮਾ, ਪਟਵਾਰੀ ਗੁਰਸੇਵਕ ਸਿੰਘ, ਪਟਵਾਰੀ ਅੰਗਰੇਜ਼ ਸਿੰਘ, ਬਲਵੀਰ ਸਿੰਘ, ਮੇਜਰ ਸਿੰਘ ਅਲਗੋਂ, ਮੇਜਰ ਸਿੰਘ ਠੱਠਾ, ਗੁਲਜ਼ਾਰ ਸਿੰਘ ਆਸਲ, ਜਰਨੈਲ ਸਿੰਘ, ਬਲਦੇਵ ਸਿੰਘ ਮਹਿਤਾ, ਸੁਖਜੀਤ ਸਿੰਘ, ਪ੍ਰਧਾਨ ਨਿਰਮਲ ਸਿੰਘ, ਸੁਰਿੰਦਰ ਪਾਲ ਸਿੰਘ, ਬਾਬਾ ਲਾਡੀ ਅਲਗੋਂ, ਹਰਪਾਲ ਸਿੰਘ ਸਰਪੰਚ ਅਲਗੋਂ, ਮਨਜੀਤ ਸਿੰਘ ਸਰਾਵਾਂ, ਮਲਕੀਤ ਸਿੰਘ ਸਰਾਵਾਂ, ਨਰਿੰਦਰ ਸਿੰਘ ਕਲਸੀਆਂ, ਅਮਰਿੰਦਰ ਸਿੰਘ ਵਕੀਲ, ਜਥੇਦਾਰ ਕਸ਼ਮੀਰ ਸਿੰਘ ਅਲਗੋ, ਕਾਮਰੇਡ ਬਲਦੇਵ ਸਿੰਘ ਘਰਿਆਲਾ, ਸੁਰਿੰਦਰ ਸਿੰਘ ਦਿਓਲ, ਜਰਨੈਲ ਸਿੰਘ ਬਾਬਾ ਬਕਾਲਾ, ਬਲਬੀਰ ਸਿੰਘ ਚੀਮਾ, ਪਟਵਾਰੀ ਗੁਰਦੀਪ ਸਿੰਘ ਅਜਨਾਲਾ, ਪਟਵਾਰੀ ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ ਆਸਲ ਉਤਾੜ, ਐਡਵੋਕੇਟ ਕੁਲਜੀਤ ਸਿੰਘ, ਐਡਵੋਕੇਟ ਸੋਨੂੰ ਸੂਦ, ਐਡਵੋਕੇਟ ਹਰਪ੍ਰੀਤ ਸਿੰਘ ਬਾਠ, ਜਗੀਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਸੇਖੋਂ, ਕਰਮ ਸਿੰਘ ਆੜ੍ਹਤੀ, ਬਲਵੀਰ ਸਿੰਘ ਕਾਨੂੰਗੋ, ਪਟਵਾਰੀ ਸੁਖਦੇਵ ਸਿੰਘ, ਸਾਬਕਾ ਚੇਅਰਮੈਨ ਰਾਮ ਸਿੰਘ, ਮੇਹਰ ਸਿੰਘ ਭੂਰਾ, ਬਲਜਿੰਦਰ ਸਿੰਘ, ਮਿਲਖਾ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ। ਇਸ ਮੌਕੇ ਪਟਵਾਰ ਯੂਨੀਅਨ ਦੇ ਵੱਖ-ਵੱਖ ਸਰਕਲਾਂ, ਵਸੀਕਾ ਨਵੀਸ ਯੂਨੀਅਨ, ਨੰਬਰਦਾਰ ਯੂਨੀਅਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।