ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨਾਂ ਦਾ ਵਫ਼ਦ ਐਕਸੀਅਨ ਬਿਜਲੀ ਬੋਰਡ ਨੂੰ ਮਿਲਿਆ
ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)— ਬਿਜਲੀ ਸਪਲਾਈ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕਿਸਾਨਾਂ ਦਾ ਵਫਦ ਐਕਸੀਅਨ ਬਿਜਲੀ ਬੋਰਡ ਤਰਨ ਤਾਰਨ ਨੂੰ ਮਿਲਿਆ ਅਤੇ ਬਿਜਲੀ ਸਪਲਾਈ ਸੰਬੰਧੀ ਮੁਸ਼ਕਿਲਾਂ ਸੰਬੰਧੀ ਲਿਖਤੀ ਰੂਪ ਵਿਚ ਮੰਗ ਪੱਤਰ ਦਿੱਤਾ ਗਿਆ। ਐਕਸੀਅਨ ਵਲੋਂ ਕਿਸਾਨਾਂ ਨੂੰ ਭਰੋਸਾ ਤਾਂ ਦਿਵਾਇਆ ਗਿਆ ਕਿ ਬਿਜਲੀ ਸਪਲਾਈ ਸੰਬੰਧੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਐ
ਐਕਸੀਅਨ ਬਿਜਲੀ ਬੋਰਡ ਨਾਲ ਬਿਜਲੀ ਸਪਲਾਈ ਨੂੰ ਲੈ ਕੇ ਮੁਲਾਕਾਤ ਕਰਦੇ ਹੋਏ ਕਿਸਾਨ ਆਗੂਆਂ ਦਾ ਵਫ਼ਦ। ਤਸਵੀਰ—ਲਵਲੀ
11-09-2026
ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)— ਬਿਜਲੀ ਸਪਲਾਈ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕਿਸਾਨਾਂ ਦਾ ਵਫਦ ਐਕਸੀਅਨ ਬਿਜਲੀ ਬੋਰਡ ਤਰਨ ਤਾਰਨ ਨੂੰ ਮਿਲਿਆ ਅਤੇ ਬਿਜਲੀ ਸਪਲਾਈ ਸੰਬੰਧੀ ਮੁਸ਼ਕਿਲਾਂ ਸੰਬੰਧੀ ਲਿਖਤੀ ਰੂਪ ਵਿਚ ਮੰਗ ਪੱਤਰ ਦਿੱਤਾ ਗਿਆ। ਐਕਸੀਅਨ ਵਲੋਂ ਕਿਸਾਨਾਂ ਨੂੰ ਭਰੋਸਾ ਤਾਂ ਦਿਵਾਇਆ ਗਿਆ ਕਿ ਬਿਜਲੀ ਸਪਲਾਈ ਸੰਬੰਧੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦੇ ਹੋਏ ਉਘੇ ਸਮਾਜ ਸੇਵੀ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੇਹਰ ਸਿੰਘ ਚੁਤਾਲਾ ਨੇ ਗੱਲਬਾਤ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਨਿਰਵਿਘਨ ਮਿਲੇਗੀ, ਨਹਿਰੀ ਪਾਣੀ ਇਨ੍ਹਾਂ ਜਿਆਦਾ ਹੋਵੇਗਾ ਕਿ ਕਿਸਾਨਾਂ ਨੂੰ ਮੋਟਰਾਂ ਬੰਦ ਰੱਖਣੀਆ ਪੈਣਗੀਆਂ ਪਰ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਦੀਆਂ ਮੋਟਰਾਂ ਵੈਸੇ ਹੀ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਫਸਲ ਨਿਸ਼ਰ ਰਹੀ ਹੈ, ਜਿਸ ਨੂੰ ਪਾਣੀ ਦੀ ਬਹੁਤ ਜਰੂਰੀ ਹੈ ਪਰ ਬਿਜਲੀ ਦੇ ਕੱਟਾਂ ਨੇ ਕਿਸਾਨਾਂ ਦੇ ਨਾਲ ਆਮ ਜਨਤਾ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ। ਚੁਤਾਲਾ ਨੇ ਕਿਹਾ ਕਿ ਆਉਣ ਵਾਲੇ ਝੋਨੇ ਦੀ ਫਸਲ ਦਾ ਪ੍ਰਬੰਧ ਵੀ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ। ਪਿਛਲੇ ਸਾਲ ਦੇ ਚੌਲਾਂ ਦੀ ਚੁਕਾਈ ਵੀ ਐੱਫ.ਸੀ.ਆਈ. ਨੇ ਪੂਰੀ ਨਹੀਂ ਕੀਤੀ, ਨਵਾਂ ਝੋਨਾ ਸ਼ੈਲਰਾਂ ਵਿਚ ਕਿਸ ਤਰ੍ਹਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਇਆ ਕਰਵਾਏ ਅਤੇ ਹੋਰ ਮੰਗਾਂ ਪ੍ਰਤੀ ਧਿਆਨ ਦੇਵੇ। ਇਸ ਮੌਕੇ ਉਨ੍ਹਾਂ ਨਾਲ ਪਾਲ ਸਿੰਘ, ਜਰਮਨ ਸਿੰਘ, ਸੁਖਚੈਨ ਸਿੰਘ, ਗੁਰਦੇਵ ਸਿੰਘ, ਗੁਰਪਾਲ ਸਿੰਘ, ਨਰਿੰਦਰ ਸਿੰਘ, ਮਨੀ, ਦਲਜੀਤ ਸਿੰਘ, ਸਮਸ਼ੇਰ ਸਿੰਘ, ਪਤਵੰਤ ਸਿੰਘ, ਪ੍ਰਗਟ ਸਿੰਘ, ਨਛੱਤਰ ਸਿੰਘ, ਮਹਿੰਦਰ ਸਿੰਘ ਆਦਿ ਮੌਜੂਦ ਸਨ