11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵਲੋਂ ਲਏ ਸਖ਼ਤ ਫ਼ੈਸਲੇ

ਤਰਨ ਤਾਰਨ, 10 ਸਤੰਬਰ (ਪਰਮਜੀਤ ਜੋਸ਼ੀ)-ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਆਨਲਾਈਨ ਮੀਟਿੰਗ 9 ਸਤੰਬਰ ਨੂੰ ਹੋਈ, ਜਿਸ ਵਿਚ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਵਲੋਂ ਹਿੱਸਾ ਲਿਆ, ਜਿਸ ਸੰਬੰਧੀ ਮੀਟਿੰਗ ਵਿਚ ਕਈ ਫੈਸਲੇ ਲਏ ਗਏ, ਜਿੰਨਾਂ ਵਿਚ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ, 14-15 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਡਿਪਟੀ ਕਮਿਸ਼ਨਰਾਂ ਗੈਰ ਵਿੱਦਿਅਕ ਕੰਮਾਂ ਦੇ ਬਾਈਕਾਟ ਦੇ ਪੱਤਰ ਦਿੱਤੇ ਜਾਣਗੇ, ਬੇਲੋੜੀਆਂ ਡਾਕਾਂ, ਬਿਨਾਂ ਖੇਡ ਫੰਡ ਤੋਂ ਖੇਡਾਂ, ਬਿਨਾਂ ਸਫਾਈ ਸੇਵਕਾਂ ਤੋਂ ਸਕੂਲਾਂ ਦੀ ਜਬਰੀ ਸਫ਼ਾਈ, ਅਧਿਆਪਕਾਂ ਵਲੋਂ ਪਿਛਲੇ 5 ਮਹੀਨਿਆਂ ਵਿਚ ਮਿਡ-ਡੇ-ਮੀਲ ’ਤੇ ਖਰਚ ਕੀਤੇ ਗਏ ਪੈਸੇ ਦਾ ਭੁਗਤਾਨ ਇਕ ਹਫਤੇ ਦੇ ਅੰਦਰ ਅੰਦਰ ਕਰਨ ਅਤੇ ਮਿਡ-ਡੇ-ਮੀਲ ਦੇ ਬਿੱਲਾਂ ’ਤੇ ਜੀ. ਐਸ.

ਗੁਰਮੀਤ ਸਿੰਘ ਭੁੱਲਰ 11-09-2026
ਤਰਨ ਤਾਰਨ, 10 ਸਤੰਬਰ (ਪਰਮਜੀਤ ਜੋਸ਼ੀ)-ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਆਨਲਾਈਨ ਮੀਟਿੰਗ 9 ਸਤੰਬਰ ਨੂੰ ਹੋਈ, ਜਿਸ ਵਿਚ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਵਲੋਂ ਹਿੱਸਾ ਲਿਆ, ਜਿਸ ਸੰਬੰਧੀ ਮੀਟਿੰਗ ਵਿਚ ਕਈ ਫੈਸਲੇ ਲਏ ਗਏ, ਜਿੰਨਾਂ ਵਿਚ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ, 14-15 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਡਿਪਟੀ ਕਮਿਸ਼ਨਰਾਂ ਗੈਰ ਵਿੱਦਿਅਕ ਕੰਮਾਂ ਦੇ ਬਾਈਕਾਟ ਦੇ ਪੱਤਰ ਦਿੱਤੇ ਜਾਣਗੇ, ਬੇਲੋੜੀਆਂ ਡਾਕਾਂ, ਬਿਨਾਂ ਖੇਡ ਫੰਡ ਤੋਂ ਖੇਡਾਂ, ਬਿਨਾਂ ਸਫਾਈ ਸੇਵਕਾਂ ਤੋਂ ਸਕੂਲਾਂ ਦੀ ਜਬਰੀ ਸਫ਼ਾਈ, ਅਧਿਆਪਕਾਂ ਵਲੋਂ ਪਿਛਲੇ 5 ਮਹੀਨਿਆਂ ਵਿਚ ਮਿਡ-ਡੇ-ਮੀਲ ’ਤੇ ਖਰਚ ਕੀਤੇ ਗਏ ਪੈਸੇ ਦਾ ਭੁਗਤਾਨ ਇਕ ਹਫਤੇ ਦੇ ਅੰਦਰ ਅੰਦਰ ਕਰਨ ਅਤੇ ਮਿਡ-ਡੇ-ਮੀਲ ਦੇ ਬਿੱਲਾਂ ’ਤੇ ਜੀ.ਐਸ.ਟੀ. ਵਗੈਰਾ ਦੀਆਂ ਲਾਈਆਂ ਸ਼ਰਤਾਂ ਤੁਰੰਤ ਵਾਪਸ ਲੈਣ ਸ਼ਾਮਿਲ ਹਨ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਵਿਚ ਪੈਸੇ ਜਾਰੀ ਨਹੀਂ ਕੀਤੇ ਜਾਂਦੇ ਤਾਂ ਉਪਰੋਕਤ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਐਸ.ਐਮ.ਸੀ. ਕਮੇਟੀਆਂ ਰਾਹੀਂ ਅਧਿਆਪਕਾਂ, ਮੁਲਾਜ਼ਮਾਂ ਬਾਰੇ ਕੀਤੇ ਜਾ ਰਹੇ ਝੂਠੇ ਅਤੇ ਗੁੰਮਰਾਹਕੁੰਨ ਸਰਕਾਰੀ ਪ੍ਰਚਾਰ ਦਾ ਹੋਵੇਗਾ।
ਪਿਛਲੀ ਖ਼ਬਰ ਦਾਣਾ ਮੰਡੀ ਗੋਇੰਦਵਾਲ ਸਾਹਿਬ ਵਿਖੇ 13 ਨੂੰ ਹੋਣ ਵਾਲੀ ਪੰਜਾਬ ਬਚਾਓ ਰੈਲੀ ਦਾ ਸਰਪੰਚ ਬਿੱਲਾ ਸ਼ੇਰੋਂ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨਾਂ ਦਾ ਵਫ਼ਦ ਐਕਸੀਅਨ ਬਿਜਲੀ ਬੋਰਡ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।