21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨਵ-ਨਿਯੁਕਤ ਐਸ.ਐਚ.ਓ. ਨਰਿੰਦਰ ਸਿੰਘ ਨੇ ਥਾਣਾ ਸਦਰ ਪੱਟੀ ਦਾ ਸੰਭਾਲਿਆ ਅਹੁਦਾ

ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਤਰਨ ਤਾਰਨ ਜ਼ਿਲ੍ਹੇ ਦੇ ਐਸ. ਐਸ.

ਅਜੀਤ ਡੈਸਕ 21-10-2026
ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਤਰਨ ਤਾਰਨ ਜ਼ਿਲ੍ਹੇ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਤੇ ਡੀ.ਐਸ.ਪੀ. ਰਵੀ ਸ਼ੇਰ ਸਿੰਘ ਪੱਟੀ ਦੀਆਂ ਹਦਾਇਤਾਂ ਅਨੁਸਾਰ ਐਸ.ਐਚ.ਓ. ਥਾਣਾ ਮੁਖੀ ਨਰਿੰਦਰ ਸਿੰਘ ਥਾਣਾ ਸਦਰ ਪੱਟੀ ਨੇ ਥਾਣਾ ਸਦਰ ਪੱਟੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਨਵ ਨਿਯੁਕਤ ਥਾਣਾ ਮੁਖੀ ਸਦਰ ਪੱਟੀ ਨਰਿੰਦਰ ਸਿੰਘ ਵਲੋਂ ਨਸ਼ੇ ਦੇ ਸੋਦਾਗਰਾਂ ਅਤੇ ਸ਼ਰਾਰਤੀ ਅਨਸਰਾਂ ’ਤੇ ਲਗਾਮ ਕੱਸਣੀ ਸ਼ੁਰੂ ਕਰ ਦਿੱਤੀ ਹੈ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਨੂੰਨੀ ਸ਼ਿਕਜੇ ’ਚ ਲਿਆਉਣ ਲਈ ਦਿਨ-ਰਾਤ ਇਕ ਕਰ ਦਿੱਤਾ ਹੈ। ਇਸ ਮੌਕੇ ਥਾਣਾ ਮੁਖੀ ਨਰਿੰਦਰ ਸਿੰਘ ਥਾਣਾ ਸਦਰ ਪੱਟੀ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਨੂੰ ਸਖਤ ਹਦਾਇਤ ਹੈ ਕਿ ਨਸ਼ੇ ਦਾ ਕਾਰੋਬਾਰ ਛੱਡ ਦੇਣ ਨਹੀਂ ਤਾਂ ਉਨ੍ਹਾਂ ’ਤੇ ਬਣਦੀ ਕਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਰਾਜਬੀਰ ਸਿੰਘ ਭੁੱਲਰ ਅਤੇ ਯੂਥ ਕਾਂਗਰਸੀ ਆਗੂ ਪੰਜਾਬ ਸਿੰਘ ਆਸਲ ਦੀ ਅਗਵਾਈ ਹੇਠ ਪਾਇਲਟ, ਪਰਗਟ ਸਿੰਘ ਤੇ ਸੂਰਜ ਠਾਕੁਰ ਦਾ... ਅਗਲੀ ਖ਼ਬਰ ਖਾਲੜਾ ਮਿਸ਼ਨ ਕਮੇਟੀ ਵਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ 24 ਨੂੰ ਮਨਾਇਆ ਜਾਵੇਗਾ - ਬਲਵਿੰਦਰ ਸਿੰਘ ਝਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।