ਸਾਬਕਾ ਸਰਪੰਚ ਸੁਰਜੀਤ ਸਿੰਘ ਬੁਰਜ ਪੂਹਲਾ ਦਾ ਅਚਾਨਕ ਦਿਹਾਂਤ, ਅੰਤਿਮ ਸੰਸਕਾਰ ਅੱਜ
ਹਰੀਕੇ ਪੱਤਣ, 31 ਅਕਤੂਬਰ (ਸੰਜੀਵ ਕੁੰਦਰਾ)– ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਬੁਰਜ ਪੂਹਲਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੁਰਜ ਪੂਹਲਾ (61 ਸਾਲ) ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 1 ਨਵੰਬਰ ਨੂੰ 2 ਵਜੇ ਪਿੰਡ ਬੁਰਜ ਪੂਹਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਸੁਰਜੀਤ ਸਿੰਘ ਬੁਰਜ ਪੂਹਲਾ
01-11-2026