28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ਹਿਰ ਦੇ ਵਕੀਲ ਦੀ ਵਧੀਕ ਸੈਸ਼ਨ ਜੱਜ ਵਜੋਂ ਹੋਈ ਨਿਯੁਕਤੀ, ਵਕੀਲ ਭਾਈਚਾਰੇ ਵਿਚ ਖ਼ੁਸ਼ੀ ਦਾ ਮਾਹੌਲ <br/>

ਵਧੀਕ ਸੈਸ਼ਨ ਜੱਜ ਨਿਯੁਕਤ ਹੋਣ 'ਤੇ ਸੀਨੀਅਰ ਐਡਵੋਕੇਟ ਰਜਨੀਸ਼ ਲਖਨਪਾਲ ਅਤੇ ਉਨ੍ਹਾਂ ਦਾ ਪਰਿਵਾਰ ਪ੍ਰਭਜੋਤ ਸਿੰਘ ਸਚਦੇਵਾ ਨੂੰ ਵਧਾਈ ਦੇਣ ਸਮੇਂ | ਅਜੀਤ ਤਸਵੀਰ <br/> 01-02-2026
ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵਕੀਲ ਪ੍ਰਭਜੋਤ ਸਿੰਘ ਸਚਦੇਵਾ (38 ਸਾਲ) ਦੀ ਵਧੀਕ ਸੈਸ਼ਨ ਜੱਜ ਵਲੋਂ ਨਿਯੁਕਤੀ ਕੀਤੀ ਗਈ ਹੈ, ਜਿਸ ਕਾਰਨ ਵਕੀਲ ਭਾਈਚਾਰੇ ਵਿਚ ਖ਼ੁਸ਼ੀ ਦਾ ਮਾਹÏਲ ਹੈ | ਰਵਜੋਤ ਸਿੰਘ ਸਚਦੇਵਾ ਨੇ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਚਦੇਵਾ ਨੇ ਆਪਣੀ ਸਕੂਲੀ ਪੜ੍ਹਾਈ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ, ਲੁਧਿਆਣਾ ਤੋਂ ਪੂਰੀ ਕੀਤੀ ਅਤੇ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਤੋਂ ਗਰੈਜੂਏਸ਼ਨ ਕੀਤੀ, ਜਿੱਥੇ ਉਹ ਆਪਣੀ ਗਰੈਜੂਏਸ਼ਨ ਦÏਰਾਨ ਕਾਲਜ ਦਾ ਟਾਪਰ ਰਿਹਾ¢ ਉਸਨੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਤੋਂ ਆਪਣੀ ਐਲ.ਐਲ.ਬੀ. ਕੀਤੀ ਅਤੇ ਬਾਅਦ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਆਪਣੀ ਐਲ.ਐਲ.ਐਮ. ਪੂਰੀ ਕੀਤੀ¢ ਸ. ਸਚਦੇਵਾ ਪਿਛਲੇ 14 ਸਾਲਾਂ ਤੋਂ ਲੁਧਿਆਣਾ ਦੀਆਂ ਅਦਾਲਤਾਂ ਵਿਚ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਹਨ | ਆਪਣੀ ਇਸ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹੁੰਦਿਆਂ ਸਚਦੇਵਾ ਨੇ ਕਿਹਾ ਕਿ ਉਸ ਦੀ ਸਫਲਤਾ ਵਿਚ ਪਰਿਵਾਰ ਅਤੇ ਅਧਿਆਪਕਾਂ ਦਾ ਪੂਰਾ ਯੋਗਦਾਨ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਦੇ ਗੁਰੂ ਮਦਨ ਲਾਲ ਸ਼ਰਮਾ ਨੇ ਉਨ੍ਹਾਂ ਨੂੰ ਨਿਆਇਕ ਪ੍ਰੀਖਿਆ ਦੇਣ ਲਈ ਕਿਹਾ ਸੀ ਅਤੇ ਉਨ੍ਹਾਂ ਨੇ ਇਸ ਕੰਮ ਵਿਚ ਉਨ੍ਹਾਂ ਦੀ ਪੂਰੀ ਮਦਦ ਕੀਤੀ ਉਨ੍ਹਾਂ ਦੀ ਮਦਦ ਸਦਕਾ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ | ਸਚਦੇਵਾ ਨੇ ਆਪਣੇ ਪਿਤਾ ਇੰਦਰਜੀਤ ਸਿੰਘ ਸਚਦੇਵਾ ਅਤੇ ਮਾਤਾ ਮਨਿੰਦਰ ਕÏਰ ਸਚਦੇਵਾ, ਭਰਾ ਗੁਰਜੋਤ ਸਿੰਘ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ ਡਾ. ਤਵਨਪ੍ਰੀਤ ਕÏਰ, ਜੋ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ, ਲੁਧਿਆਣਾ ਵਿਚ ਐਸੋਸੀਏਟ ਪ੍ਰੋਫੈਸਰ ਹਨ, ਦੀ ਨਿਰੰਤਰ ਪੇ੍ਰਰਨਾ ਲਈ ਵੀ ਧੰਨਵਾਦ ਕੀਤਾ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਸੱਗਰ, ਸਕੱਤਰ ਹਿਮਾਂਸ਼ੂ ਵਾਲੀਆ, ਸੰਯੁਕਤ ਸਕੱਤਰ ਰਚਿਨ ਸੋਨੀ ਅਤੇ ਸੀਨੀਅਰ ਐਡਵੋਕੇਟ ਰਜਨੀਸ਼ ਲਖਨਪਾਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਐਡ. ਮਨਵੇਸ਼ ਪ੍ਰਤਾਪ ਸਿੰਘ ਅਤੇ ਡਾ. ਮਹਿਕਪ੍ਰੀਤ ਕੌਰ ਗ੍ਰਹਿਸਤ ਜੀਵਨ ਵਿਚ ਬੱਝੇ ਸੁਖਬੀਰ ਬਾਦਲ, ਗਰੇਵਾਲ, ਕਲੇਰ, ਢਿੱ... ਅਗਲੀ ਖ਼ਬਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।