ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਢੋਲੇਵਾਲ ਚÏਕ 'ਤੇ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ | ਕੰਮ 'ਤੇ ਜਾ ਰਹੀ ਇਕ ਅÏਰਤ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਅਤੇ ਉਸਦੀ ਮÏਕੇ 'ਤੇ ਹੀ ਮÏਤ ਹੋ ਗਈ¢ ਮਿ੍ਤਕਾ ਰੈਪਿਡੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਹੀ ਸੀ¢ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕਾ ਦੀ ਪਛਾਣ ਸੁਮਨ ਜੈਨ ਵਜੋਂ ਹੋਈ ਹੈ, ਜੋ ਕਿ ਇਕ ਨਿੱਜੀ ਕੰਪਨੀ ਵਿਚ ਮਾਰਕੀਟਿੰਗ ਐਗਜ਼ੀਕਿਊਟਿਵ ਹੈ¢ ਉਸਨੇ ਸ਼ੁੱਕਰਵਾਰ ਸਵੇਰੇ ਆਮ ਵਾਂਗ ਰੈਪਿਡੋ ਮੋਟਰਸਾਈਕਲ ਬੁੱਕ ਕੀਤਾ ਸੀ¢ ਜਦੋਂ ਮੋਟਰਸਾਈਕਲ ਢੋਲੇਵਾਲ ਚੌਕ ਪਹੁੰਚਿਆ ਤਾਂ ਉਥੇ ਜਾ ਰਹੇ ਇਕ ਤੇਜ਼ ਰਫ਼ਤਾਰ ਦੇ ਟਰਾਲੇ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ | ਡਰਾਈਵਰ ਅਤੇ ਸੁਮਨ ਜੈਨ ਦੋਵੇਂ ਸੜਕ 'ਤੇ ਡਿਗ ਪਏ ਅਤੇ ਟਰਾਲਾ ਸੁਮਨ ਦੇ ਉਪਰੋਂ ਹੀ ਲੰਘ ਗਿਆ ਸਿੱਟੇ ਵਜੋਂ ਉਸਦੀ ਮÏਕੇ 'ਤੇ ਹੀ ਮੌਤ ਹੋ ਗਈ¢ ਸੂਚਨਾ ਮਿਲਣ 'ਤੇ ਪੁਲਿਸ ਮÏਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ¢ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮÏਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢