ਸਵਦੇਸ਼ੀ ਚੀਜ਼ਾਂ ਸਸਤੀਆਂ ਤੇ ਭਾਰਤੀ ਮÏਸਮ ਅਨੁਕੂਲ-ਗÏਰਵ ਜਿੰਦਲ/ਪਿਊਸ਼ ਕਾਂਤ ਸਵਦੇਸ਼ੀ ਚੀਜ਼ਾਂ ਖ਼ਰੀਦ ਕੇ ਭਾਰਤ ਮਾਤਾ ਦੇ ਸੱਚੇ ਸਪੂਤ ਹੋਣ ਦਾ ਫ਼ਰਜ਼ ਨਿਭਾਓ-ਗੋਸ਼ਾ/ਗੋਇਲ <br/>
ਗੌਰਵ ਜਿੰਦਲ ਅਤੇ ਪਿਊੂਸ਼ ਕਾਂਤ ਜੈਨ ਦਾ ਸਨਮਾਨ ਕਰਨ ਸਮੇਂ ਗੁਰਦੀਪ ਸਿੰਘ ਗੋਸ਼ਾ ਅਤੇ ਹੋਰ | ਅਜੀਤ ਤਸਵੀਰ
<br/>
28-02-2026
ਲੁਧਿਆਣਾ, 27 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਾਡ ਵਿਚ ਫੋਮਰਾਹ ਸਵਦੇਸ਼ੀ ਮੇਲੇ ਦੇ ਸੱਤਵੇਂ ਦਿਨ ਸ਼ੁੱਕਰਵਾਰ ਨੂੰ ਐਡਵੋਕੇਟ ਕਾਨਫ਼ਰੰਸ ਕਰਵਾਈ ਗਈ¢ ਐਡਵੋਕੇਟ ਰਾਕੇਸ਼ ਭਾਟੀਆ ਅਤੇ ਸੌਰਵ ਕਪੂਰ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਗÏਰਵ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਐਡਵੋਕੇਟ ਪਿਊਸ਼ ਕਾਂਤ ਜੈਨ ਵਿਸ਼ੇਸ਼ ਤÏਰ 'ਤੇ ਮÏਜੂਦ ਰਹੇ | ਇਸ ਮÏਕੇ ਐਡੀਸ਼ਨਲ ਐਡਵੋਕੇਟ ਜਨਰਲ ਗÏਰਵ ਜਿੰਦਲ ਨੇ ਕਿਹਾ ਕਿ ਸਵਦੇਸ਼ੀ ਮੇਲੇ ਵਿਚ ਲੱਗੇ ਸਟਾਲਾਂ 'ਤੇ ਵਿੱਕਰੀ ਲਈ ਰੱਖੇ ਭਾਰਤੀ ਚੀਜ਼ਾਂ ਆਤਮ ਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਹਨ¢ ਉਨ੍ਹਾਂ ਦੱਸਿਆ ਕਿ ਸਵਦੇਸ਼ੀ ਉਤਪਾਦ ਸਸਤੇ ਹੋਣ ਦੇ ਨਾਲ-ਨਾਲ ਭਾਰਤੀ ਮÏਸਮ ਦੇ ਅਨੁਕੂਲ ਹੁੰਦੇ ਹਨ ਅਤੇ ਵਧੇਰੇ ਤÏਰ 'ਤੇ ਸੂਤੀ ਧਾਗਿਆਂ ਨਾਲ ਤਿਆਰ ਕੀਤੇ ਜਾਂਦੇ ਹਨ, ਜਦਕਿ ਵਿਦੇਸ਼ੀ ਉਤਪਾਦਾਂ ਵਿਚ ਪਾਲੀਐਸਟਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ¢ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪਿਊਸ਼ ਕਾਂਤ ਜੈਨ ਨੇ ਕਿਹਾ ਕਿ ਸਵਦੇਸ਼ੀ ਉਤਪਾਦਾਂ ਨੂੰ ਤਰਜੀਹ ਦੇਣਾ ਸਮੇਂ ਦੀ ਲੋੜ ਹੈ¢ ਪੀ.ਏ.ਯੂ. ਗਰਾੳਾੂਡ ਵਿਚ ਲੱਗਿਆ ਸਵਦੇਸ਼ੀ ਮੇਲਾ ਭਾਰਤ ਨੂੰ ਵਿਸ਼ਵ ਪੱਧਰ 'ਤੇ ਆਰਥਿਕ ਪਛਾਣ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ¢ ਉਨ੍ਹਾਂ ਕਿਹਾ ਕਿ ਸਵਦੇਸ਼ੀ ਅਪਣਾਉਣ ਨਾਲ ਦੇਸ਼ ਦੀ ਜੀ.ਡੀ.ਪੀ. ਵਿਚ ਵੀ ਵਾਧਾ ਹੋਵੇਗਾ¢ ਮੇਲਾ ਪ੍ਰਮੁੱਖ ਗੁਰਦੀਪ ਗੋਸ਼ਾ ਅਤੇ ਸਵਦੇਸ਼ੀ ਜਾਗਰਣ ਮੰਚ ਦੇ ਸਹਿ ਕੋਆਰਡੀਨੇਟਰ ਮੋਹਿਤ ਗੋਇਲ ਨੇ 1991 ਵਿਚ ਸਵਦੇਸ਼ੀ ਜਾਗਰਣ ਮੰਚ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਸਵਦੇਸ਼ੀ ਦੇ ਪ੍ਰਚਾਰ-ਪ੍ਰਸਾਰ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਦੇਸ਼ੀ ਉਤਪਾਦ ਅਪਣਾ ਕੇ ਭਾਰਤ ਮਾਤਾ ਦੇ ਸੱਚੇ ਸਪੂਤ ਹੋਣ ਦਾ ਫ਼ਰਜ਼ ਨਿਭਾਉਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ¢ ਇਸ ਮÏਕੇ ਸੰਘ ਪ੍ਰਚਾਰਕ ਐਡਵੋਕੇਟ ਵਿਨੇ ਰੂਬਲ ਸਿੰਧੀ, ਮਨਦੀਪ ਕÏਰ, ਐਡਵੋਕੇਟ ਨੀਨਾ ਗੁਪਤਾ, ਐਡਵੋਕੇਟ ਸÏਰਵ ਕਪੂਰ, ਹਰਸਿਮਰਤ ਕÏਰ, ਐਡਵੋਕੇਟ ਲਲਿਤਾ ਜੈਨ, ਐਡਵੋਕੇਟ ਰਿਸ਼ੀ ਸ਼ਰਮਾ, ਮਨੀਸ਼ ਵਰਮਾ, ਮਨੋਜ ਕੁਮਾਰ ਮਦਾਨ, ਸਰਬਜੀਤ ਕਲਸੀ, ਚਰਨਪ੍ਰੀਤ ਸੇਖੋਂ, ਪਰਮਵੀਰ ਸਿੰਘ, ਵਿਜੈ ਸ਼ਰਮਾ, ਸੁਖਲੀਨ ਕÏਰ, ਸਿਮਰਨਦੀਪ ਕÏਰ, ਰੋਜ਼ ਕਰੀਰ, ਲਿਜਾ ਗੋਇਲ, ਨਿਤੇਂਦਰ ਕÏਰ, ਤਾਣਿਆ ਸ਼ਰਮਾ, ਸਾਨੀਆ ਬੰਸਲ, ਸ਼ਗੁਨ, ਖੁਸ਼ਮੀਤ ਕÏਰ, ਐਡਵੋਕੇਟ ਨਿਧੀ ਭਨੋਟ ਅਤੇ ਹੋਰ ਵੀ ਮÏਜੂਦ ਸਨ¢ ਇਸ ਦÏਰਾਨ ਸੰਘ ਪ੍ਰਮੁੱਖ ਪੰਜਾਬ ਇਕਬਾਲ ਸਿੰਘ ਅਤੇ ਕਨ੍ਹਈਆ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੱਧੂ ਵੀ ਉਚੇਚੇ ਤÏਰ 'ਤੇ ਮੇਲਾ ਦੇਖਣ ਪਹੁੰਚੇ |