ਬੰਗਲਾਦੇਸ਼ ਵਲੋਂ ਯੂ. ਕੇ. ਦੀ ਸੰਸਦ ਮੈਂਬਰ ਦੀ ਹਵਾਲਗੀ ਦੇ ਹੁਕਮ
ਅਜੀਤ ਡੈਸਕ
28-02-2026
ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੰਗਲਾਦੇਸ਼ ਦੀ ਅਦਾਲਤ ਨੇ ਬਰਤਾਨੀਆ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਟਿਊਲਿਪ ਸਿੱਦੀਕ ਦੀ ਹਵਾਲਗੀ ਲਈ ਅਧਿਕਾਰੀਆ ਨੂੰ ਇੰਟਰਪੋਲ ਰੈਡ ਕਾਰਨਰ ਨੋਟਿਸ ਜਾਰੀ ਕਰਨ ਲਈ ਚਾਰਾਜੋਈ ਕਰਨ ਦੇ ਹੁਕਮ ਦਿੱਤੇ ਹਨ | ਸੰਸਦ ਮੈਂਬਰ ਸਿੱਦੀਕ ਨੂੰ ਉਸਦੀ ਰਿਸ਼ਤੇਦਾਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਜ਼ਮੀਨ ਦੇ ਇਕ ਪਲਾਟ ਨੂੰ ਪ੍ਰਾਪਤ ਕਰਨ ਦੇ ਸੌਦੇ 'ਚ ਦੋਸ਼ੀ ਠਹਿਰਾਇਆ ਗਿਆ ਸੀ | ਪਰ ਸਿੱਦਿਕੀ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦਿਆਂ ਉਕਤ ਦਾਅਵੇ ਨੂੰ ਅਧਾਰਹੀਣ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ |