28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਲੰਡਨ ਵਿਚ ਈਸਟ ਇੰਡੀਆ ਕੰਪਨੀ ਦਾ ਨਿਕਲਿਆ ਦੀਵਾਲਾ

ਅਜੀਤ ਡੈਸਕ 28-02-2026
170 ਸਾਲਾਂ ਬਾਅਦ ਮੁੜ ਹੋਈ ਬੰਦ
ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਈਸਟ ਇੰਡੀਆ ਕੰਪਨੀ ਜਿਸ ਨੇ ਕਦੇ ਭਾਰਤ ਤੇ ਰਾਜ ਕੀਤਾ, ਹੁਣ ਲੰਡਨ ਵਿਚ ਦੂਜੀ ਵਾਰ ਬੰਦ ਹੋ ਗਈ ਹੈ | 2000 ਦੇ ਦਹਾਕੇ 'ਚ ਭਾਰਤੀ ਕਾਰੋਬਾਰੀ ਸੰਜੀਵ ਮਹਿਤਾ ਨੇ ਮੇਫੇਅਰ ਲਗਜ਼ਰੀ ਬ੍ਰਾਂਡ ਦੇ ਰੂਪ 'ਚ ਇਸ ਨੂੰ ਮੁੜ ਲਾਂਚ ਕੀਤਾ ਸੀ, ਜੋ ਚਾਹ ਤੇ ਭੋਜਨ ਦਾ ਕਾਰੋਬਾਰ ਕਰਦੀ ਸੀ | ਜਿਸ 'ਤੇ ਹੁਣ 950,000 ਪੌਂਡ ਤੋਂ ਵੱਧ ਦਾ ਕਰਜ਼ਾ ਸੀ | ਅਸਲ ਈਸਟ ਇੰਡੀਆ ਕੰਪਨੀ ਲਗਭਗ 152 ਸਾਲ ਪਹਿਲਾਂ ਹੀ ਖ਼ਤਮ ਹੋ ਗਈ ਸੀ, ਪਰ 2010 'ਚ ਇਕ ਬਿ੍ਟਿਸ਼-ਭਾਰਤੀ ਵਪਾਰੀ ਵਲੋਂ ਨਾਮ ਦੇ ਅਧਿਕਾਰ ਖਰੀਦ ਕੇ ਇਸਨੂੰ ਮੁੜ ਸੁਰਜੀਤ ਕੀਤਾ ਗਿਆ | ਪਰ ਉਹ ਈਸਟ ਇੰਡੀਆ ਕੰਪਨੀ ਪ੍ਰੋਜੈਕਟ ਵੀ ਹੁਣ ਦੀਵਾਲੀਆ ਹੋਣ ਤੋਂ ਬਾਅਦ ਖ਼ਤਮ ਹੋ ਗਈ ਹੈ | ਉਸ ਸਮੇਂ ਇਸਨੂੰ ਬਸਤੀਵਾਦੀਆਂ ਦੇ ਬਦਲ ਵਜੋਂ ਦੇਖਿਆ ਗਿਆ | ਜਿਸ ਨਾਲ ਵਿਸ਼ਵ ਭਰ 'ਚ ਚਰਚਾ ਹੋਈ ਕਿ ਭਾਰਤ 'ਤੇ ਰਾਜ ਕਰਨ ਵਾਲੀ ਕੰਪਨੀ ਹੁਣ ਇਕ ਭਾਰਤੀ ਵੱਲੋਂ ਚਲਾਈ ਜਾ ਰਹੀ ਹੈ | ਈਸਟ ਇੰਡੀਆ ਕੰਪਨੀ ਲਿਮਟਿਡ ਨੇ ਅਕਤੂਬਰ 2025 'ਚ ਦੀਵਾਲੀਆਪਨ ਐਲਾਨ ਦਿੱਤਾ | ਇਸ 'ਚੇ 600,000 ਪਾਉਂਡ (6.3 ਕਰੋੜ ਰੁਪਏ) ਤੋਂ ਵੱਧ ਕਰਜ਼ਾ, 193,789 ਪੌਂਡ (2.03 ਕਰੋੜ ਰੁਪਏ) ਟੈਕਸ ਤੇ 163,105 ਪੌਂਡ (1.71 ਕਰੋੜ ਰੁਪਏ) ਕਾਮਿਆਂ ਦਾ ਬਕਾਇਆ ਸੀ | ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਜੀਵ ਮਹਿਤਾ ਨਾਲ ਜੁੜੀਆਂ 'ਈਸਟ ਇੰਡੀਆ' ਨਾਂਅ ਨਾਲ ਸਬੰਧਿਤ ਕੰਪਨੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ | ਲੰਡਨ ਦੇ ਮੇਫੇਅਰ 'ਚ 97 ਨਿਊ ਬਾਂਡ ਸਟਰੀਟ 'ਤੇ ਇਸਦੀ ਦੁਕਾਨ ਕਥਿਤ ਤੌਰ 'ਤੇ ਖਾਲੀ ਹੈ |

ਪਿਛਲੀ ਖ਼ਬਰ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਬੰਗਲਾਦੇਸ਼ ਵਲੋਂ ਯੂ. ਕੇ. ਦੀ ਸੰਸਦ ਮੈਂਬਰ ਦੀ ਹਵਾਲਗੀ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।