ਸੈਮੀਫਾਈਨਲ ਲਈ ਪਾਕਿ ਦੀ ਉਮੀਦ ਬਰਕਰਾਰ
ਕੋਲੰਬੋ, 27 ਫਰਵਰੀ (ਪੀ.ਟੀ.ਆਈ.)-ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦੇ 49ਵੇਂ ਮੈਚ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ | ਦੋਵਾਂ ਟੀਮਾਂ ਵਿਚਕਾਰ ਇਹ ਸੁਪਰ 8 ਪੜਾਅ ਦਾ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ | ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 160 ਦÏੜਾਂ ਦਾ ਟੀਚਾ ਦਿੱਤਾ | ਜੋ ਕਿ ਉਸਨੇ 19.3 ਓਵਰਾਂ 'ਚ ਹਾਸਲ ਕਰ ਲਿਆ | ਇੰਗਲੈਂਡ ਨੇ 16.5 ਓਵਰਾਂ 'ਚ 6 ਵਿਕਟਾਂ 'ਤੇ 117 ਦÏੜਾਂ ਬਣਾਈਆਂ ਸਨ, ਪਰ ਰੇਹਾਨ ਅਹਿਮਦ ਤੇ ਵਿਲ ਜੈਕਸ ਨੇ 44 ਦÏੜਾਂ ਜੋੜ ਕੇ ਮੈਚ ਨੂੰ ਇੰਗਲੈਂਡ ਦੇ ਹੱਕ 'ਚ ਕਰ ਦਿੱਤਾ | ਇੰਗਲੈਂਡ ਲਈ ਵਿਲ ਜੈਕਸ ਨੇ 18 ਗੇਂਦਾਂ 'ਤੇ ਅਜੇਤੂ 32 ਦÏੜਾਂ ਬਣਾਈਆਂ | ਇਸ ਦÏਰਾਨ ਰੇਹਾਨ ਅਹਿਮਦ ਨੇ 7 ਗੇਂਦਾਂ 'ਤੇ ਅਜੇਤੂ 19 ਦÏੜਾਂ ਬਣਾਈਆਂ | ਜ਼ਿਕਰਯੋਗ ਹੈ ਕਿ ਇੰਗਲੈਂਡ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਸੀ | ਇਸ ਦÏਰਾਨ, ਨਿਊਜ਼ੀਲੈਂਡ ਦੀ ਹਾਰ ਤੋਂ ਬਾਅਦ ਪਾਕਿਸਤਾਨ ਅਜੇ ਵੀ ਜਗ੍ਹਾ ਬਣਾਉਣ ਦੀ ਦÏੜ 'ਚ ਹੈ |
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਬੱਲੇਬਾਜ਼ੀ ਕਰਦਾ ਹੋਇਆ ਇੰਗਲੈਂਡ ਦਾ ਖਿਡਾਰੀ |<br/>
28-02-2026