ਡਾਬਾ/ਲੁਹਾਰਾ, 28 ਫਰਵਰੀ (ਕੁਲਵੰਤ ਸਿੰਘ ਸੱਪਲ)-ਡਾਬਾ ਲੁਹਾਰਾ ਦੇ ਪਟਵਾਰੀ ਵਲੋਂ ਇੰਤਕਾਲ ਦਰਜ ਨਾ ਕਰਨ 'ਤੇ ਹਰਪ੍ਰੀਤ ਸਿੰਘ ਪੁੱਤਰ ਸਵ: ਗੁਰਦਿਆਲ ਸਿੰਘ ਵਾਸੀ ਪਿੰਡ ਡਾਬਾ ਜ਼ਿਲ੍ਹਾ ਲੁਧਿਆਣਾ ਨੇ ਕੇਂਦਰੀ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ | ਮੰਗ ਪੱਤਰ ਵਿਚ ਦੱਸਿਆ ਕਿ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ ਪਿੰਡ ਡਾਬਾ ਦੇ ਪਟਵਾਰੀ, ਜਿਨ੍ਹਾਂ ਦੀ ਬਦਲੀ ਹੁਣ ਮੁੱਲਾਂਪੁਰ ਦਾਖਾ ਵਿਖੇ ਹੋ ਗਈ | ਹਰਪ੍ਰੀਤ ਸਿੰਘ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਪਟਵਾਰੀ ਨੇ ਮੇਰੇ ਕੋਲੋਂ ਇੰਤਕਾਲ ਦਰਜ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਬਾਵਜੂਦ ਮੇਰਾ ਇੰਤਕਾਲ ਦਰਜ ਨਹੀਂ ਕੀਤਾ ਅਤੇ ਹੁਣ ਮੈਂ ਉਕਤ ਪਟਵਾਰੀ ਨੂੰ ਕੰਮ ਕਰਨ ਲਈ ਫ਼ੋਨ ਕਰਦਾ ਹਾਂ ਤਾਂ ਉਕਤ ਪਟਵਾਰੀ ਮੇਰੇ ਪਾਸੋਂ ਹੋਰ ਪੈਸੇ ਦੀ ਮੰਗ ਕਰਦਾ ਹੈ, ਮੇਰਾ ਕੰਮ ਨਹੀਂ ਕਰਕੇ ਦੇ ਰਿਹਾ | ਉਨ੍ਹਾਂ ਤਹਿਸੀਲਦਾਰ ਨੂੰ ਬੇਨਤੀ ਕੀਤੀ ਕਿ ਮੇਰੇ ਇੰਤਕਾਲ ਦਰਜ ਕੀਤਾ ਜਾਵੇ ਅਤੇ ਉਕਤ ਪਟਵਾਰੀ, ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ¢