25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਝੂਠ ਦੀ ਕਾਲੀ ਰਾਤ ਨੂੰ ਚੀਰ ਕੇ ਸੱਚ ਦਾ ਸੂਰਜ ਪ੍ਰਗਟ ਹੋਇਆ-ਵਿਧਾਇਕ ਸਿੱਧੂ <br/>

ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਆਪਣੇ ਗਿੱਲ ਰੋਡ ਸਥਿਤ ਦਫ਼ਤਰ ਵਿਖੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰਨ ਦੀ ਖ਼ੁਸ਼ੀ ਵਿਚ ਵਰਕਰਾਂ ਵਿਚ ਲੱਡੂ ਵੰਡ ਕੇ ਖ਼ੁਸ਼ੀ ਮਨਾਉਂਦੇ ਹੋਏ¢ ਤਸਵੀਰ-ਸੇਵਕ ਸਿੰਘ <br/> 02-03-2026
ਲੁਧਿਆਣਾ, 1 ਮਾਰਚ (ਡਾ. ਤਰਲੋਚਨ ਸਿੰਘ)-ਝੂਠ ਅਤੇ ਫ਼ਰੇਬ ਦੀ ਕਾਲੀ ਬੋਲੀ ਰਾਤ ਲੰਬੀ ਜ਼ਰੂਰ ਹੋ ਸਕਦੀ ਹੈ, ਪ੍ਰੰਤੂ ਉਹ ਸੱਚ ਦੇ ਸੂਰਜ ਨੂੰ ਪ੍ਰਗਟ ਹੋਣ ਤੋਂ ਰੋਕ ਨਹੀਂ ਸਕਦੀ¢ ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਗਿੱਲ ਰੋਡ ਦੇ ਬਾਹਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਸਾਰੇ ਹੀ ਬੇਗੁਨਾਹਾਂ ਨੂੰ ਮਾਣਯੋਗ ਅਦਾਲਤ ਵਲੋਂ ਬਾ ਇੱਜ਼ਤ ਬਰੀ ਕਰਨ ਉੱਤੇ ਵਰਕਰਾਂ ਨਾਲ ਇਲਾਕਾ ਨਿਵਾਸੀਆਂ ਨੂੰ ਲੱਡੂ ਵੰਡ ਕੇ ਖ਼ੁਸ਼ੀ ਮਨਾਉਂਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸ਼ੋਦੀਆ ਉਤੇ ਗ਼ਲਤ ਤਰੀਕੇ ਨਾਲ ਝੂਠਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਬੇਗੁਨਾਹ ਤੇ ਸੱਚੇ ਹੋਣ ਦੇ ਬਾਵਜੂਦ ਜੇਲ੍ਹ ਦੀ ਚਾਰ ਦੀਵਾਰੀ ਅੰਦਰ ਬੰਦ ਕੀਤਾ ਅਤੇ ਪੂਰਾ ਜ਼ੋਰ ਲਾਇਆ ਕਿ ਸਾਡੇ ਝੂਠ ਨੂੰ ਸੱਚ ਮੰਨ ਕੇ ਅਦਾਲਤਾਂ ਇਹਨਾਂ ਉਤੇ ਕਾਰਵਾਈ ਕਰਨ, ਪ੍ਰੰਤੂ ਮਾਣਯੋਗ ਅਦਾਲਤਾਂ ਨੇ ਇਕ ਵਾਰ ਫੇਰ ਭਾਰਤ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਦੇ ਹੋਏ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਹੀ ਬੇਗੁਨਾਹ ਲੋਕਾਂ ਨੂੰ ਬਾ ਇੱਜ਼ਤ ਬਰੀ ਕਰਕੇ ਕੇਂਦਰ ਦੀ ਸਰਕਾਰ ਦੇ ਝੂਠ ਦਾ ਪੁਲੰਦਾ ਪਾੜ ਦਿੱਤਾ | ਵਿਧਾਇਕ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਬਾਇੱਜ਼ਤ ਬਰੀ ਹੋਣ ਨਾਲ ਜਿੱਥੇ ਸੱਚ ਦੀ ਜਿੱਤ ਹੋਈ ਹੈ, ਉਥੇ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਪਰਚਮ ਉਚਾ ਹੋਇਆ ਹੈ¢ ਉਨ੍ਹਾਂ ਕਿਹਾ ਕਿ ਜਿੱਥੇ ਅਦਾਲਤ ਦੇ ਇਸ ਹੁਕਮ ਨਾਲ ਬੀਜੇਪੀ ਸਰਕਾਰ ਦਾ ਝੂਠਾ ਮਖੌਟਾ ਉਤਰਿਆ ਹੈ, ਉਥੇ ਹੀ ਕੇਜਰੀਵਾਲ ਅਤੇ ਆਪ ਦੇ ਸੱਚ ਵਾਲੇ ਸਰਟੀਫਿਕੇਟ ਉੱਤੇ ਪੱਕੀ ਮੋਹਰ ਲੱਗੀ ਹੈ¢ ਇਹੀ ਮੋਹਰ ਨੂੰ ਵੋਟਾਂ ਦੇ ਰੂਪ ਵਿਚ ਪੰਜਾਬ ਦੇ ਵੋਟਰ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੁਬਾਰਾ ਬਹੁਮਤ ਨਾਲ ਜਿਤਾ ਕੇ ਪੱਕਾ ਕਰਨਗੇ¢

ਪਿਛਲੀ ਖ਼ਬਰ ਕੌਂਸਲਰ ਸੁਖਜਿੰਦਰ ਕੌਰ ਦੇ ਯਤਨਾਂ ਸਦਕਾ ਢੰਡਾਰੀ ਖੁਰਦ 'ਚ ਲੱਗਾ ਨਵਾਂ ਟਰਾਂਸਫਾਰਮਰ <br/> ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।