25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਰਮਜ਼ਾਨ ਸਾਰੇ ਮਨੁੱਖਾਂ ਲਈ ਰਹਿਮਤ ਦਾ ਮਹੀਨਾ ਹੈ-ਸ਼ਾਹੀ ਇਮਾਮ ਪੰਜਾਬ ਰੋਜ਼ੇਦਾਰਾਂ ਨੇ ਜੰੁਮੇ ਦੀ ਨਮਾਜ਼ ਅਦਾ ਕਰ ਵਿਸ਼ਵ ਸ਼ਾਂਤੀ ਦੀ ਦੁਆ ਮੰਗੀ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਪਰਮਿੰਦਰ ਸਿੰਘ ਆਹੂਜਾ)-ਰੋਜ਼ੇਦਾਰਾਂ ਨੇ ਅੱਜ ਸ਼ਹਿਰ ਭਰ ਦੀਆਂ ਮਸਜਿਦਾਂ 'ਚ ਰਮਜ਼ਾਨ ਦੇ ਦੂਜੇ ਜ਼ੰੁਮੇ ਦੀ ਨਮਾਜ਼ ਅਦਾ ਕੀਤੀ ਅਤੇ ਵਿਸ਼ਵ ਸ਼ਾਂਤੀ ਦੇ ਲਈ ਦੁਆ ਵੀ ਕੀਤੀ | ਫੀਲਡਗੰਜ ਚੌਕ ਵਿਖੇ ਇਤਿਹਾਸਿਕ ਜਾਮਾ ਮਸਜਿਦ 'ਚ ਇਸ ਮੌਕੇ 'ਤੇ ਹਜ਼ਾਰਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜ਼ਾਨ ਦਾ ਮੁਬਾਰਕ ਮਹੀਨਾ ਦੁਨੀਆ ਭਰ ਦੇ ਇਨਸਾਨਾਂ ਲਈ ਰਹਿਮਤ ਵਾਲਾ ਹੈ | ਇਸ ਪਵਿੱਤਰ ਮਹੀਨੇ 'ਚ ਰੋਜ਼ੇਦਾਰਾਂ ਦੇ ਨਾਲ-ਨਾਲ ਸਾਰੇ ਇਨਸਾਨਾਂ ਨੂੰ ਅੱਲਾਹ ਤਾਆਲਾ ਦਾ ਵਿਸ਼ੇਸ਼ ਕਰਮ ਹੁੰਦਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ਵਿਚ ਇਕ ਨੇਕੀ ਕਰਨ ਦੇ ਬਦਲੇ 'ਚ 70 ਨੇਕੀਆਂ ਦੇ ਬਰਾਬਰ ਸਵਾਬ ਮਿਲਦਾ ਹੈ | ਅੱਲਾਹ ਤੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਵਾਲਿਆਂ ਦੀ ਤੌਬਾ ਕਬੂਲ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਰੋਜ਼ੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋਂ ਬਚਣ | ਦੂਜਿਆਂ ਦਾ ਦਿਲ ਦੁੱਖਾ ਕੇ ਖੁਦਾ ਦੀ ਨਾਰਾਜ਼ਗੀ ਮੋਲ ਨਾ ਲੈਣ, ਬਲਕਿ ਰੋਜ਼ਾ ਰੱਖਣ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਰਹਿਣ | ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਬੜਾ ਰਹੀਮ ਹੈ ਅਤੇ ਮਾਫ਼ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ | ਆਕੜ ਕੇ ਚੱਲਣ ਵਾਲੇ, ਘਮੰਡ ਕਰਨ ਵਾਲੇ ਲੋਕ ਖੁਦਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ | ਵਰਨਣਯੋਗ ਹੈ ਕਿ ਅੱਜ ਪਵਿੱਤਰ ਰਮਜ਼ਾਨ ਸ਼ਰੀਫ ਦੇ ਮੌਕੇ 'ਤੇ ਜ਼ੰੁਮੇ ਦੀ ਨਮਾਜ਼ ਅਦਾ ਕਰਨ ਲਈ ਮਸਜਿਦਾਂ 'ਚ ਆਏ ਰੋਜ਼ੇਦਾਰਾਂ ਨੇ ਤਿੱਖੀ ਧੁੱਪ 'ਚ ਬੜੇ ਹੀ ਸਕੂਨ ਨਾਲ ਨਮਾਜ਼ ਅਦਾ ਕੀਤੀ ਅਤੇ ਮਸਜਿਦਾਂ ਦੇ ਬਾਹਰ ਖੁਦਾ ਦੇ ਨਾਮ 'ਤੇ ਮੰਗਣ ਵਾਲਿਆਂ ਨੂੰ ਦਿਲ ਖੋਲ੍ਹ ਕੇ ਦਾਨ ਦਿੱਤਾ |

ਪਿਛਲੀ ਖ਼ਬਰ ਮਹਾਨਗਰ 'ਚ ਨਿਗਮ ਦੇ ਵਿਕਾਸ ਦੇ ਦਾਅਵੇ ਫ਼ੇਲ੍ਹ ਮੁੱਖ ਸੜਕਾਂ ਦੇ ਡਿਵਾਈਡਰ ਟੁੱਟੇ, ਅਧਿਕਾਰੀ ਬੇਖ਼ਬਰ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 7 'ਚ ਨਵੇਂ ਟਿਊਬਵੈੱਲ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।