25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਹਾਨਗਰ 'ਚ ਨਿਗਮ ਦੇ ਵਿਕਾਸ ਦੇ ਦਾਅਵੇ ਫ਼ੇਲ੍ਹ ਮੁੱਖ ਸੜਕਾਂ ਦੇ ਡਿਵਾਈਡਰ ਟੁੱਟੇ, ਅਧਿਕਾਰੀ ਬੇਖ਼ਬਰ <br/>

ਸ਼ਹਿਰ ਦੇ ਘੰਟਾਘਰ ਰੋਡ 'ਤੇ ਬਣੇ ਡਿਵਾਈਡਰ ਦੇ ਖਸਤਾ ਹਾਲਤ ਦਾ ਦਿ੍ਸ਼ | (ਸੱਜੇ) ਮਹਾਂਨਗਰ ਦੇ ਜਲੰਧਰ ਬਾਈਪਾਸ ਚੌਕ ਵਿਖੇ ਬਣੇ ਡਿਵਾਈਡਰ ਦੇ ਖਸਤਾ ਹਾਲਤ ਦਾ ਦਿ੍ਸ਼ | ਤਸਵੀਰਾਂ-ਸੇਵਕ ਸਿੰਘ <br/> 02-03-2026
ਲੁਧਿਆਣਾ, 1 ਮਾਰਚ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਵਿਕਾਸ ਨੰੂ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ | ਸ਼ਹਿਰ ਦੀਆਂ ਮੁੱਕ ਸੜਕਾਂ ਅਤੇ ਚੌਕਾਂ 'ਤੇ ਬਣੇ ਡਿਵਾਈਡਰਾਂ 'ਤੇ ਲੱਗੀਆਂ ਇੰਟਰਲਾਕ ਟਾਈਲਾਂ ਕਾਫ਼ੀ ਸਮੇਂ ਤੋਂ ਟੁੱਟੀਆਂ ਹੋਈਆਂ ਹਨ, ਜਿਸ ਨਾਲ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਜੇ ਗੱਲ ਕੀਤੀ ਜਾਵੇ ਸ਼ਹਿਰ ਦੇ ਵਿਅਸਤ ਘੰਟਾ ਘਰ ਰੋਡ ਦੀ ਤਾਂ ਪੁਰਾਣੀ ਸਬਜ਼ੀ ਮੰਡੀ ਚੌਕ ਨੇੜੇ ਡਿਵਾਈਡਰ 'ਤੇ ਲੱਗੀਆਂ ਇੰਟਰਲਾਕ ਟਾਈਲਾਂ ਮਹੀਨਿਆਂ ਤੋਂ ਟੁੱਟੀਆਂ ਪਈਆਂ ਹਨ | ਟਾਈਲਾਂ ਟੁੱਟਣ ਕਾਰਨ ਡਿਵਾਈਡਰਾਂ ਵਿਚ ਖੱਡ ਬਣ ਗਏ ਹਨ, ਜਿੱਥੇ ਮਿੱਟੀ ਤੇ ਕੂੜਾ ਇਕੱਠਾ ਹੋ ਰਿਹਾ ਹੈ | ਇਸ ਕਾਰਨ ਨਾ ਸਿਰਫ਼ ਸੜਕ ਦੀ ਸੁੰਦਰਤਾ ਖਰਾਬ ਹੋ ਰਹੀ ਹੈ, ਸਗੋਂ ਸਫ਼ਾਈ ਪ੍ਰਬੰਧਾਂ ਦੀ ਵੀ ਪੋਲ ਖੁੱਲ ਰਹੀ ਹੈ | ਇਹ ਹਾਲਤ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਸੰਬੰਧਿਤ ਵਿਭਾਗ ਵਲੋਂ ਸਮੇਂ ਸਿਰ ਮੁਰੰਮਤ ਨਹੀਂ ਕਰਵਾਈ ਜਾ ਰਹੀ | ਇਸੇ ਤਰ੍ਹਾਂ ਘੰਟਾ ਘਰ ਰੋਡ ਦੇ ਹੋਰ ਕਈ ਹਿੱਸਿਆਂ ਵਿਚ ਵੀ ਡਿਵਾਈਡਰਾਂ ਦੀ ਹਾਲਤ ਖਸਤਾ ਹਾਲ ਹੈ | ਵਾਰਡ ਨੰਬਰ 62 ਦੇ ਰਿਸ਼ੀ ਨਗਰ ਮੁੱਖ ਚੌਕ ਵਿਚ ਵੀ ਲੱਗੀਆਂ ਇੰਟਰਲਾਕ ਟਾਈਲਾਂ ਟੁੱਟੀਆਂ ਹੋਈਆਂ ਹਨ, ਜਿਸ ਨਾਲ ਇਲਾਕੇ ਦੀ ਸੁੰਦਰਤਾ 'ਤੇ ਮਾੜਾ ਅਸਰ ਪੈ ਰਿਹਾ ਹੈ | ਸ਼ਹਿਰ ਦੇ ਹੋਰ ਕਈ ਇਲਾਕਿਆਂ ਵਿਚ ਵੀ ਇਹੀ ਹਾਲਤ ਹੈ, ਜਿੱਥੇ ਡਿਵਾਈਡਰਾਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਮੀਟਿੰਗਾਂ ਵਿਚ ਤਾਂ ਵਿਕਾਸ ਤੇ ਸੁੰਦਰਤਾ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਦਾਅਵਿਆਂ ਦੀ ਕੋਈ ਝਲਕ ਨਹੀਂ ਮਿਲਦੀ | ਟੁੱਟੀਆਂ ਟਾਈਲਾਂ ਵਿਚ ਕੂੜਾ ਇਕੱਠਾ ਹੋਣ ਨਾਲ ਗੰਦਗੀ ਵਧ ਰਹੀ ਹੈ ਅਤੇ ਸਫ਼ਾਈ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਆ ਰਹੀ ਹੈ | ਹੈਰਾਨੀ ਦੀ ਗੱਲ ਹੈ ਕਿ ਨਿਗਮ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸਮੇਂ ਸਿਰ ਮੁਰੰਮਤ ਦੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ | ਇੱਥੋਂ ਤੱਕ ਕਿ ਸਥਾਨਕ ਜਨ ਪ੍ਰਤੀਨਿਧੀਆਂ ਵਲੋਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇ ਨਿਗਮ ਪ੍ਰਸ਼ਾਸਨ ਮੁੱਖ ਸੜਕਾਂ ਤੇ ਡਿਵਾਈਡਰਾਂ ਦੀ ਸੰਭਾਲ ਵੀ ਢੰਗ ਨਾਲ ਨਹੀਂ ਕਰ ਸਕਦਾ ਤਾਂ ਫਿਰ ਸ਼ਹਿਰ ਦੇ ਪੂਰਨ ਵਿਕਾਸ ਦੇ ਦਾਅਵੇ ਝੂਠੇ ਸਾਬਤ ਹੁੰਦੇ ਹਨ | ਲੋਕਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੁੱਟੀਆਂ ਇੰਟਰਲਾਕ ਟਾਈਲਾਂ ਦੀ ਜਲਦ ਮੁਰੰਮਤ ਕਰਵਾ ਕੇ ਸ਼ਹਿਰ ਦੀ ਸੰੁਦਰਤਾ ਅਤੇ ਸਫ਼ਾਈ ਨੰੂ ਯਕੀਨੀ ਬਣਾਇਆ ਜਾਵੇ |

ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਅਤੇ ਧਾਂਦਰਾ ਸੜਕ 'ਤੇ ਲੱਗਦੇ ਜਾਮ ਤੋਂ ਰਾਹਗੀਰਾਂ ਨੂੰ ਕਦੋਂ ਮਿਲੇਗੀ ਨਿਜਾਤ? ਦੁਕਾ... ਅਗਲੀ ਖ਼ਬਰ ਰਮਜ਼ਾਨ ਸਾਰੇ ਮਨੁੱਖਾਂ ਲਈ ਰਹਿਮਤ ਦਾ ਮਹੀਨਾ ਹੈ-ਸ਼ਾਹੀ ਇਮਾਮ ਪੰਜਾਬ ਰੋਜ਼ੇਦਾਰਾਂ ਨੇ ਜੰੁਮੇ ਦੀ ਨਮਾਜ਼ ਅਦਾ ਕਰ ਵਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।