28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਫੈਡਰੇਸ਼ਨ ਏਟਕ ਦਾ ਵਫ਼ਦ ਐਕਸੀਅਨ ਨੂੰ ਮਿਲਿਆ <br/>

ਅਜੀਤ ਡੈਸਕ 03-03-2026
ਲੁਧਿਆਣਾ, 2 ਮਾਰਚ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦਾ ਇਕ ਵਫ਼ਦ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਵਧੀਕ ਨਿਗਰਾਨ ਇੰਜੀਨੀਅਰ ਓ ਤੇ ਐਮ ਮਿਲਰਗੰਜ ਡਵੀਜ਼ਨ ਲੁਧਿਆਣਾ ਹਰਪ੍ਰੀਤ ਸਿੰਘ ਸੰਧੂ ਨੂੰ ਮਿਲਿਆ | ਵਫ਼ਦ ਨੇ ਐਕਸੀਅਨ ਸੰਧੂ ਨਾਲ ਆਨਲਾਈਨ ਪਰਮਿਟ ਦੇਣ, ਸਟਾਫ਼ ਦੀ ਘਾਟ, ਸਬ ਸਟੇਸ਼ਨਾਂ ਤੇ ਸਿਵਲ ਦੇ ਬਕਾਇਆ ਕੰਮ ਆਦਿ ਬਾਰੇ ਕਾਫ਼ੀ ਵਿਸਥਾਰ ਨਾਲ ਗੱਲ ਕੀਤੀ ਗਈ ਤੇ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ | ਰਸ਼ਪਾਲ ਸਿੰਘ ਪਾਲੀ ਨੇ ਦੱਸਿਆ ਕਿ ਮੀਟਿੰਗ ਵਧੀਆ ਮਾਹੌਲ ਵਿਚ ਹੋਈ ਹੈ ਅਤੇ ਐਕਸੀਅਨ ਸੰਧੂ ਵਲੋਂ ਜਲਦੀ ਕੰਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਉਨ੍ਹਾਂ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਆਨਲਾਈਨ ਪਰਮਿਟ ਦੇਣ ਵਾਰੇ ਦਿੱਤੇ ਗਏ ਮੰਗ ਪੱਤਰ ਨੂੰ ਆਪਣੀ ਟਿੱਪਣੀ ਸਹਿਤ ਭੇਜਣ ਲਈ ਸਹਿਮਤੀ ਦਿੱਤੀ | ਇਸ ਮੌਕੇ ਸਰਕਲ ਪੂਰਬੀ ਦੇ ਕਾਰਜਕਾਰੀ ਪ੍ਰਧਾਨ ਅਕਾਸ਼ਦੀਪ ਤੋਂ ਇਲਾਵਾ ਕੇਵਲ ਸਿੰਘ, ਲਖਬੀਰ ਸਿੰਘ, ਰਮਨਜੀਤ ਧੀਮਾਨ ਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਡਵੋਕੇਟ ਸਿਮਰਨਪ੍ਰੀਤ ਸਿੰਘ ਜੇ. ਸੀ. ਆਈ. ਸੈਂਟਰਲ ਦੇ ਨਵੇਂ ਪ੍ਰਧਾਨ ਬਣੇ <br/> ਅਗਲੀ ਖ਼ਬਰ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਲੱਗ ਰਿਹਾ ਖੋਰਾ ਤੇ ਟੁੱਟੀਆਂ ਸੜਕਾਂ ਦਾ ਜ਼ਿੰਮੇਵਾਰ ਕੌਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।