28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐਡਵੋਕੇਟ ਸਿਮਰਨਪ੍ਰੀਤ ਸਿੰਘ ਜੇ. ਸੀ. ਆਈ. ਸੈਂਟਰਲ ਦੇ ਨਵੇਂ ਪ੍ਰਧਾਨ ਬਣੇ <br/>

ਅਜੀਤ ਡੈਸਕ 03-03-2026
ਲੁਧਿਆਣਾ, 2 ਮਾਰਚ (ਭੁਪਿੰਦਰ ਸਿੰਘ ਬੈਂਸ)-ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਜੇ.ਸੀ.ਆਈ. ਸੈਂਟਰਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ | ਇਸ ਮੌਕੇ ਜੂਨੀਅਰ ਚੈਂਬਰ ਇੰਟਰਨੈਸ਼ਨਲ ਸੈਂਟਰਲ ਦੀ 50ਵੀਂ ਵਰ੍ਹੇਗੰਢ ਸਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮਸ਼ਹੂਰ ਗਾਇਕ ਕਮਲ ਖਾਨ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਨੰੂ ਮੋਹ ਲਿਆ | ਇਸ ਮੌਕੇ ਸਾਬਕਾ ਪ੍ਰਧਾਨ ਪ੍ਰਦੀਪ ਸਿੰਘ, ਸੈਕਟਰੀ ਵਿਨਾਇਕ ਕਸ਼ਯਪ, ਜੁਆਇੰਟ ਸੈਕਟਰੀ ਰਸਲੀਨ ਕੌਰ, ਖ਼ਜ਼ਾਨਚੀ ਭੁਪਿੰਦਰ ਸਿੰਘ, ਜੁਆਇੰਟ ਖ਼ਜ਼ਾਨਚੀ ਅਵਤਾਰ ਸਿੰਘ, ਵਾਈਸ ਪ੍ਰਧਾਨ ਮੈਨੇਜਮੈਂਟ ਕੁਲਜੀਤ ਸਿੰਘ, ਡਾਇਰੈਕਟਰ ਜਤਿੰਦਰ ਪਾਲ ਸਿੰਘ, ਡਾਇਰੈਕਟਰ ਨਰੇਸ਼ ਚਲੋਤਰਾ, ਡਾਇਰੈਕਟਰ ਗੁਰਪ੍ਰੀਤ ਸਿੰਘ ਰਿਆਤ, ਵਾਈਸ ਪ੍ਰਧਾਨ ਜੀ.ਡੀ. ਅਸ਼ੀਸ਼ ਚੌਪੜਾ, ਡਾਇਰੈਕਟਰ ਤੇਜਸਵੀ ਧੀਮਾਨ, ਡਾਇਰੈਕਟਰ ਪਰਮਜੀਤ ਸਿੰਘ ਅਤੇ ਡਾਇਰੈਕਟਰ ਤਰੁਣ ਗੋਇਲ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਮੌਜੂਦ ਰਹੇ | ਪ੍ਰਧਾਨ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਜੇ.ਸੀ.ਆਈ. 18 ਤੋਂ 40 ਸਾਲ ਦੇ ਨੌਜਵਾਨਾਂ ਦੇ ਵਿਕਾਸ ਲਈ ਕੰਮ ਕਰਦੀ ਹੈ ਅਤੇ ਸਮਾਜ ਸੇਵਾ, ਨੈੱਟਵਰਕਿੰਗ ਤੇ ਬਿਜਨਸ ਡਿਵੈਲਪਮੈਂਟ ਲਈ ਵੱਖ ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ | ਉਨ੍ਹਾਂ ਸਭ ਮੈਂਬਰਾਂ ਦਾ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਾਲ ਸੰਸਥਾ ਲਈ ਹੋਰ ਤਰੱਕੀ ਲੈ ਕੇ ਆਵੇਗਾ |

ਪਿਛਲੀ ਖ਼ਬਰ ਦੱਖਣੀ ਬਾਈਪਾਸ ਦੀ ਸਾਂਭ-ਸੰਭਾਲ ਲਈ ਕਾਂਗਰਸ ਤੇ 'ਆਪ' ਨੇ ਕੁਝ ਨਹੀਂ ਕੀਤਾ-ਐਡ. ਹਰਨਾਮਪੁਰਾ <br/> ਅਗਲੀ ਖ਼ਬਰ ਫੈਡਰੇਸ਼ਨ ਏਟਕ ਦਾ ਵਫ਼ਦ ਐਕਸੀਅਨ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।