24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਵੈਟਰਨਰੀ ਯੂਨੀਵਰਸਿਟੀ ਦੀ 18ਵੀਂ ਅਥਲੈਟਿਕ ਮੀਟ ਦਾ ਉਦਘਾਟਨ <br/>

ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਨਾਲ ਉਪ ਕੁਲਪਤੀ ਜਤਿੰਦਰ ਪਾਲ ਸਿੰਘ ਗਿੱਲ ਅਤੇ ਹੋਰ | ਤਸਵੀਰ-ਸੇਵਕ ਸਿੰਘ <br/> 04-03-2026
ਲੁਧਿਆਣਾ, 3 ਮਾਰਚ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਅਠਾਰ੍ਹਵੀਂ ਅਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋਇਆਂ ਖੁਸ਼ੀ ਭਰੇ ਮਾਹੌਲ 'ਚ ਸੰਪੂਰਨ ਹੋਈ | ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਥਾਪਿਤ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਖੇਡ ਮੇਲੇ ਵਿਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾਏ | ਅਥਲੈਟਿਕ ਮੀਟ ਦਾ ਉਦਘਾਟਨ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪੰਜਾਬ, ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਕਿ ਉਹ ਕਿਸੇ ਨਾ ਕਿਸੇ ਖੇਡ ਗਤੀਵਿਧੀ ਵਿਚ ਜਰੂਰ ਹਿੱਸਾ ਲੈਣ ਇਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਿਹਤਰ ਰਹੇਗੀ | ਇਸ ਮੌਕੇ ਮੁਹੰਮਦ ਸਦੀਕ, ਸਾਬਕਾ, ਲੋਕ ਸਭਾ ਮੈਂਬਰ ਅਤੇ ਨਾਮਵਰ ਪੰਜਾਬੀ ਕਲਾਕਾਰ ਵੀ ਪਤਵੰਤੇ ਮਹਿਮਾਨ ਵਜੋਂ ਪਧਾਰੇ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਦਾ ਸਿਹਤਮੰਦ ਅਤੇ ਉੱਚ ਗੁਣਾਂ ਵਾਲੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ ਸਰਵ ਭਾਰਤੀ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿਚ ਬਹੁਤ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੀ ਹੈ | ਕਾਲਜ ਆਫ ਵੈਟਰਨਰੀ ਸਾਇੰਸ, ਨੇ ਓਵਰਆਲ ਟਰਾਫੀ 'ਤੇ ਜਿੱਤ ਪ੍ਰਾਪਤ ਕੀਤੀ | ਲੜਕਿਆਂ ਵਿੱਚੋਂ ਸਰਵਉਤਮ ਅਥਲੀਟ ਅਵਨੀਤ ਸਿੰਘ ਬਰਾੜ ਅਤੇ ਲੜਕੀਆਂ ਵਿੱਚੋਂ ਸਿਵਾਂਗੀ ਨੂੰ ਘੋਸ਼ਿਤ ਕੀਤਾ ਗਿਆ | ਡਾ. ਰਾਬਿੰਦਰ ਸਿੰਘ ਔਲਖ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਇਨਾਮ ਵੰਡ ਸਮਾੋਰਹ ਦੇ ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ ਨੰਦਾ, ਸਾਬਕਾ ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਸਨ | ਡਾ. ਬਿਲਾਵਲ ਸਿੰਘ, ਪ੍ਰਬੰਧਕੀ ਸਕੱਤਰ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਇਸ ਮੌਕੇ 'ਤੇ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਸ਼ਮੂਲੀਅਤ ਕੀਤੀ ਅਤੇ ਖਿਡਾਰੀਆਂ ਦਾ ਉਤਸਾਹ ਵਧਾਇਆ | ਯੂਨੀਵਰਸਿਟੀ ਦੇ ਵਨ ਪੰਜਾਬ ਆਰ ਐਂਡ ਵੀ ਸਕਵੈਡਰਨ ਐਨ ਸੀ ਸੀ ਯੁਨਿਟ ਵਲੋਂ ਘੁੜਸਵਾਰੀ ਦੀ ਵੀ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਗਈ |100 ਮੀਟਰ ਅੜਿੱਕਾ ਦੌੜ ਵਿਚ ਹਰਪ੍ਰੀਤ ਸਿੰਘ ਪਹਿਲੇ,ਨੇਜ਼ਾ ਸੁੱਟਣ ਵਿਚ ਹਰਪ੍ਰੀਤ ਸਿੰਘ ਪਹਿਲੇ,400 ਮੀਟਰ ਅੜਿੱਕਾ ਦੌੜ ਚ ਅਵਨੀਤ ਸਿੰਘ ਪਹਿਲੇ,3,000 ਮੀਟਰ ਚ ਕਰਮ ਸਿੰਘ ਪਹਿਲੇ,800 ਮੀ: ਦੌੜ ਚ ਕਰਮ ਸਿੰਘ ਪਹਿਲੇ,ਤੀਹਰੀ ਛਾਲ ਚ ਜਸਨੂਰ ਸਿੰਘ ਪਹਿਲੇ,ਉੱਚੀ ਛਾਲ ਚ ਅਵਨੀਤ ਸਿੰਘ ਬਰਾੜ ਪਹਿਲੇ,ਗੋਲਾ ਸੁੱਟਣ ਚ ਸੌਰਵ ਉੱਪਲ ਪਹਿਲੇ,ਲੰਬੀ ਛਾਲ ਚ ਜਸਨੂਰ ਸਿੰਘ ਪਹਿਲੇ,200 ਮੀਟਰ ਚ ਹਰਪ੍ਰੀਤ ਸਿੰਘ ਪਹਿਲੇ ਡਿਸਕਸ ਥਰੋ ਚ ਸੌਰਵ ਉੱਪਲ ਪਹਿਲੇ,400 ਮੀਟਰ ਚ ਅਵਨੀਤ ਸਿੰਘ ਬਰਾੜ ਪਹਿਲੇ,1500 ਮੀਟਰ ਚ ਕਰਮ ਸਿੰਘ ਪਹਿਲੇ ਸਥਾਨ ਤੇ ਰਹੇ | ਲੜਕੀਆਂ ਦੇ ਮੁਕਾਬਲੇ ਵਿਚ ਨੇਜ਼ਾ ਸੁੱਟਣ ਚ ਅਨੀਤਾ ਸ਼ਰਮਾ ਪਹਿਲੇ, 1500 ਮੀਟਰ 'ਚ ਸਹਿਜਪ੍ਰੀਤ ਕੌਰ ਚਾਹਲ ਪਹਿਲੇ, 800 ਮੀਟਰ 'ਚ ਜੈਸਮੀਨ ਮੱਲ੍ਹੀ ਪਹਿਲੇ, 200 ਮੀਟਰ 'ਚ ਸ਼ਿਵਾਂਗੀ ਪਹਿਲੇ, ਬਰਾਡ ਜੰਪ 'ਚ ਸ਼ਿਵਾਂਗੀ ਪਹਿਲੇ, ਉੱਚੀ ਛਾਲ ਚ ਹਰਸਾਂਝ ਪੰਨੂ ਪਹਿਲੇ, ਸ਼ਾਟ ਪੁਟ 'ਚ ਜੈਸਮੀਨ ਮੱਲ੍ਹੀ ਪਹਿਲੇ,ਡਿਸਕਸ ਥਰੋ ਚ ਸ਼ਿਵਾਂਗੀ ਪਹਿਲੇ, 4__1MP__100 ਮੀਟਰ ਰਿਲੇਅ 'ਚ ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ ਪਹਿਲੇ,400 ਮੀਟਰ 'ਚ ਜੈਸਮੀਨ ਮੱਲ੍ਹੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ |


ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਜ਼ੋਨ ਬੀ 'ਚ ਕੀਤੀ ਸਫ਼ਾਈ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।