30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਨਸਰੋਵਰ ਸਾਹਿਤ ਅਕਾਦਮੀ ਵਲੋਂ ਕਰਵਾਇਆ ਸਾਹਿਤਿਕ ਸਮਾਗਮ ਅਮਿੱਟ ਪੈੜਾਂ ਛੱਡਦਾ ਸਮਾਪਤ <br/>

ਮਾਨਸਰੋਵਰ ਸਾਹਿਤ ਅਕਾਦਮੀ ਵਲੋਂ ਪੰਜਾਬੀ ਭਵਨ ਵਿਖੇ ਕਰਵਾਏ ਸਾਹਿਤਿਕ ਸਮਾਗਮ ਦੌਰਾਨ ਡਾ. ਹਰੀ ਸਿੰਘ ਜਾਚਕ ਨੂੰ ਸਨਮਾਨਿਤ ਕਰਦੇ ਹੋਏ ਡਾ. ਗੁਰਚਰਨ ਕੌਰ ਕੋਚਰ, ਮਾਨ ਸਿੰਘ ਸੁਥਾਰ, ਡਾ. ਵੰਦਨਾ ਠਾਕੁਰ, ਸਿਯਾ ਭਾਰਤੀ, ਇਕਬਾਲ ਸਿੰਘ ਸਹੋਤਾ ਅਤੇ ਹੋਰ | ਤਸਵੀਰ-ਸੇਵਕ ਸਿੰਘ <br/> 29-03-2026
ਲੁਧਿਆਣਾ, 28 ਮਾਰਚ (ਡਾ. ਤਰਲੋਚਨ ਸਿੰਘ)-ਮਾਨਸਰੋਵਰ ਸਾਹਿੱਤ ਅਕਾਦਮੀ, ਰਾਜਸਥਾਨ ਵਲੋਂ ਪੰਜਾਬੀ ਭਵਨ ਵਿਖੇ ਅਕਾਦਮੀ ਦੇ ਸੰਸਥਾਪਕ ਮਾਨ ਸਿੰਘ ਸੁਥਾਰ, ਡਾਇਰੈਕਟਰ ਡਾ. ਵੰਦਨਾ ਠਾਕੁਰ, ਪ੍ਰਧਾਨ ਸਿਯਾ ਭਾਰਤੀ ਅਤੇ ਮੁੱਖ ਸਕੱਤਰ ਇਕਬਾਲ ਸਿੰਘ ਸਹੋਤਾ ਦੀ ਰਹਿਨੁਮਾਈ ਹੇਠ ਪੰਜਾਬ ਯੂਨਿਟ ਲੁਧਿਆਣਾ ਦੀ ਈਵੈਂਟ ਮੈਨੇਜਰ ਜਸਵੰਤ ਕੌਰ ਗਰੇਵਾਲ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ 400 ਤੋਂ ਵੱਧ ਲੇਖਕਾਂ, ਕਵੀਆਂ ਅਤੇ ਸਾਹਿੱਤ ਪ੍ਰੇਮੀਆਂ ਨੇ ਭਾਗ ਲਿਆ | ਸਮਾਗਮ ਦਾ ਮੰਚ ਸੰਚਾਲਨ ਮਹਿੰਦਰ ਸੂਦ ਵਿਰਕ ਅਤੇ ਜਸਵੀਰ ਕੌਰ ਜੱਸੀ ਨੇ ਸਾਂਝੇ ਤੌਰ 'ਤੇ ਕੀਤਾ | ਸਮਾਗਮ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਤੋਂ 150 ਦੇ ਲਗਭਗ ਕਵੀਆਂ/ਕਵਿੱਤਰੀਆਂ ਨੇ ਆਪਣੀਆਂ ਭਾਵਪੂਰਤ ਕਵਿਤਾਵਾਂ ਸੁਣਾਈਆਂ | ਸਮਾਗਮ ਦੌਰਾਨ ਇਨ੍ਹਾਂ ਕਵੀਆਂ ਤੇ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ''ਰੂਹ ਦੇ ਜਜ਼ਬਾਤU ਪੁਸਤਕ ਵੀ ਲੋਕ ਅਰਪਣ ਕੀਤੀ ਗਈ | ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿੱਤ ਅਕਾਦਮੀ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਹਰੀ ਸਿੰਘ ਜਾਚਕ, ਘੁੱਲੇ ਸ਼ਾਹ, ਡਾ. ਗੁਰਚਰਨ ਕੌਰ ਕੋਚਰ, ਸੁੱਚਾ ਸਿੰਘ, ਤਜਿੰਦਰ ਸਿੰਘ ਚੰਡੋਕ ਸ਼ਾਮਿਲ ਸਨ | ਸਮਾਗਮ ਦੀ ਸਫਲਤਾ ਵਿਚ ਇਕਬਾਲ ਸਿੰਘ ਸਹੋਤਾ, ਜਸਵੰਤ ਗਰੇਵਾਲ, ਹਰਵਿੰਦਰ ਸਿੰਘ ਥਰੀਕੇ, ਸੁਖਵਿੰਦਰ ਸਿੰਘ ਗੁੱਗ ਅਤੇ ਹੋਰਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੂੰ ਚੋਣ ਨਿਸ਼ਾਨ ਤੱਕੜੀ ਨਹੀਂ ਮਿਲ ਸਕਦਾ-ਐਡਵੋਕੇਟ ਹਰਨਾਮਪੁਰਾ <br/> ਅਗਲੀ ਖ਼ਬਰ ਐਸ.ਸੀ.ਡੀ. ਸਰਕਾਰੀ ਕਾਲਜ ਵਿਚ ਨਾਟਕ 'ਵਾਪਸੀ' ਖੇਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।