14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਦੂਨ ਆਕਸਫੋਰਡ ਸਕੂਲ (ਸੀ.ਸੈ.) ਠੱਕਰਵਾਲ ਵਿਖੇ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 13-04-2026
ਫੁੱਲਾਂਵਾਲ, 12 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ) ਠੱਕਰਵਾਲ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ ਡਾਇਰੈਕਟਰ, ਤੇਗਕੁੰਵਰ ਸਿੰਘ ਧਾਮੀ ਅਤੇ ਪਿ੍ੰਸੀਪਲ ਪਾਇਲ ਚੋਪੜਾ ਦੀ ਮੌਜੂਦਗੀ ਵਿਚ ਵਿਸਾਖੀ ਨੂੰ ਸਮਰਪਿਤ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ 5ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸ਼ਬਦ 'ਵਾਹ ਵਾਹ ਗੁਰੂ ਗੋਬਿੰਦ ਸਿੰਘ' ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 'ਪ੍ਰਗਟਿਓ ਖ਼ਾਲਸਾ' ਸ਼ਬਦ ਗਾਇਣ ਕੀਤਾ ਗਿਆ, ਜਿਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਸੋਲੋ ਡਾਂਸ, ਕਵਿਤਾਵਾਂ, ਗੀਤ ਆਦਿ ਪੇਸ਼ ਕੀਤੇ ਗਏ | ਇਸ ਮੌਕੇ 'ਤੇ ਸਕੂਲ ਅਧਿਆਪਕਾਂ ਵਲੋਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਉੱਤੇ ਚਾਨਣਾ ਪਾਇਆ ਗਿਆ | ਦੂਜੀ ਜਮਾਤ ਤੋਂ ਲੈ ਕੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਖ਼ਾਲਸਾ ਪੰਥ ਨਾਲ ਸੰਬੰਧਿਤ ਐਨੀਮੇਸ਼ਨ ਮੂਵੀ ਦਿਖਾਈ ਗਈ | ਪੰਜਾਬੀ ਪਹਿਰਾਵੇ ਵਿਚ ਆਏ ਹੋਏ ਵਿਦਿਆਰਥੀ ਆਕਰਸ਼ਕ ਖਿੱਚ ਦਾ ਕੇਂਦਰ ਬਣੇ ਰਹੇ | ਅੰਤ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ ਵਲੋਂ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਗੁਰੂਆਂ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਹੋਏ ਧਰਮ ਵਿਚ ਪਰਪੱਕ ਰਹਿਣ ਦੇ ਲਈ ਪ੍ਰੇਰਿਤ ਕੀਤਾ ਗਿਆ | ਵਿਦਿਆਰਥੀਆਂ ਵਲੋਂ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ ਗਿਆ |

ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੁਗਾੜ ਮੇਲਾ 4.0 'ਚ ਸ਼ਾਨਦਾਰ ਸਫਲਤਾ ਕੀਤੀ ਹਾਸਿਲ <br/> ਅਗਲੀ ਖ਼ਬਰ ਨਰੇਸ਼ ਧੀਂਗਾਨ ਬਣੇ ਭਾਵਾਧਸ ਦੇ ਰਾਸ਼ਟਰੀ ਸਰਬਉਚ ਨਿਰਦੇਸ਼ਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।