14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗ੍ਰੀਨ ਬੈਲਟ ਦੇ ਇਕ ਹਿੱਸੇ ਉੱਪਰ ਪੱਕਾ ਕਬਜ਼ਾ ਕਰ ਖੁੱਲੇ•ਕੈਫ਼ੇ (4-20) ਫੋਰ-ਟਵੱਟੀਂ 'ਤੇ ਆਖਰ ਕਿਸ ਦੀ ਸਵੱਲੀ ਨਜ਼ਰ? <br/>

ਗ੍ਰੀਨ ਬੈਲਟ ਦੇ ਇਕ ਹਿੱਸੇ ਉੱਪਰ ਪੱਕਾ ਹੀ ਕਬਜ਼ਾ ਕਰਕੇ ਫੋਰ-ਟਵੱਟੀਂ (4-20) ਕੈਫ਼ੇ ਦੇ ਮਾਲਕਾਂ ਵਲੋਂ ਰੱਖੀਆਂ ਕੁਰਸੀਆਂ ਟੇਬਲ, ਕੋਲ ਪਿਆ ਬਿਜਲੀ ਵਾਲਾ ਪੱਖਾ, ਦਰੱਖਤ ਨਾਲ ਪੱਕਾ ਫਿੱਟ ਕੀਤਾ ਹੱਥ ਧੋਣ ਵਾਲਾ ਬਾਸ਼ਬੇਸਨ ਤੇ ਦਰੱਖਤ 'ਤੇ ਲਮਕਦੀਆਂ ਬਿਜਲੀ ਦੀਆਂ ਤਾਰਾਂ | (ਸੱਜੇ) ਫੋਰ-ਟਵੱਟੀਂ (4-20) ਕੈਫ਼ੇ ਦੇ ਵਲੋਂ ਖੜੀ ਕੀਤੀ ਫੂਡ ਟਰਾਲੀ ਅਤੇ ਪਾਰਕ ਵਿਚ ਲੱਗਿਆ ਤੰਦੂਰ | ਤਸਵੀਰਾਂ-ਮਨਜੀਤ ਸਿੰਘ ਦੁੱਗਰੀ <br/> 02-05-2026
ਫੁੱਲਾਂਵਾਲ, 1 ਮਈ (ਮਨਜੀਤ ਸਿੰਘ ਦੁੱਗਰੀ)-200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਪੈਂਦੇ ਜੈਨ ਮੰਦਰ ਚੌਕ ਤੋਂ ਫਲਾਵਰ ਚੌਕ ਨੂੰ ਜਾਂਦੇ ਰਸਤੇ ਉੱਪਰ ਸੱਜੇ ਪਾਸੇ ਪੈਂਦੀ ਗ੍ਰੀਨ ਬੈਲਟ 'ਤੇ ਕਬਜ਼ਿਆਂ ਦੀ ਭਰਮਾਰ ਤਾਂ ਹੈ ਹੀ, ਪਰ ਬੀਤੇ ਦਿਨੀਂ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਖੁੱਲਿ•ਆ ਪੱਕਾ ਕੈਫ਼ੇ ਫੋਰ-ਟਵੱਟੀਂ (4-20) ਨੇ ਤਾਂ ਸਾਰੇ ਹੱਦ ਬੰਨੇ ਟੱਪ ਕੇ ਗਲਾਡਾ ਨੂੰ ਠੇਗਾਂ ਦਿਖਾਉਂਦੇ ਹੋਏ ਗ੍ਰੀਨ ਬੈਲਟ ਦੇ ਇਕ ਹਿੱਸੇ ਉੱਪਰ ਪੱਕਾ ਹੀ ਕਬਜ਼ਾ ਕਰ ਲਿਆ, ਜਿੱਥੇ ਗ੍ਰਾਹਕਾਂ ਦੇ ਬੈਠਣ ਲਈ ਟੇਬਲ ਕੁਰਸੀਆਂ, ਹਵਾ ਲਈ ਸ਼ਾਨਦਾਰ ਟੇਬਲ ਫੈਨ ਪੱਖੇ, ਹੱਥ ਧੋਣ ਲਈ ਪੱਕਾ ਬਾਸ਼ਬੇਸਨ, ਫੂਡ ਟਰਾਲੀ ਅਤੇ ਤੰਦੂਰ ਤੱਕ ਫਿਟ ਕਰ ਦਿੱਤਾ ਗਿਆ ਹੈ | ਅਕਸਰ ਹੀ ਚਰਚਾ ਵਿਚ ਰਹਿਣ ਵਾਲੀ ਗਲਾਡਾ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਚਿੰਨ• ਤਾਂ ਉਦੋਂ ਲੱਗਦਾ ਹੈ, ਜਦੋਂ ਇਸ ਪਾਸੇ ਨਿਗ•ਾ ਜਾਂਦੀ ਹੈ ਕਿ ਆਖਰ ਕੈਫ਼ੇ ਵਾਲੇ ਪਾਸ ਵਰਤਣ ਲਈ ਪਾਣੀ ਅਤੇ ਬਿਜਲੀ ਦੀ ਸਪਲਾਈ ਕਿੱਥੋਂ ਆਉਂਦੀ ਹੈ? ਜਦਕਿ ਸ਼ਾਮ ਵੇਲੇ ਤਾਂ ਲੱਗੀਆਂ ਅਣਗਿਣਤ ਸਜਾਵਟੀ ਲਾਈਟਾਂ ਵਿਚ ਜਗਮਗ ਕਰਦਾ ਇਹ ਕੈਫ਼ੇ ਕਿਸੇ ਵੱਡੇ ਰੈਸਟੋਰੈਂਟ ਦਾ ਭੁਲੇਖਾ ਪਾਉਂਦਾ ਹੈ | ਹੁਣ ਦੇਖਣਾ ਇਹ ਵੀ ਬਣਦਾ ਹੈ ਕਿ ਖੁੱਲੇ• ਇਸ ਕੈਫ਼ੇ (4-20) ਫੋਰ-ਟਵੱਟੀਂ 'ਤੇ ਆਖਰ ਕਿਸ ਦੀ ਸਵੱਲੀ ਨਜ਼ਰ ਹੈ? ਜਦ ਕਿ ਗਲਾਡਾ ਦੇ ਸੁਰੱਖਿਆ ਗਾਰਡ ਸਾਰਾ ਦਿਨ ਇਸ ਇਲਾਕੇ ਵਿਚ ਆਮ ਘੁੰਮਦੇ ਰਹਿੰਦੇ ਹਨ ਅਤੇ ਮੇਨ ਰਸਤਾ ਹੋਣ ਕਰਕੇ ਵੱਡੇ ਅਫ਼ਸਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਇੱਥੋਂ ਲਾਂਘਾ ਆਮ ਹੀ ਹੈ | ਹੁਣ ਕਿਸੇ ਦੀ ਨਿਗ•ਾ ਇਸ ਖੁੱਲੇ• ਫੋਰ-ਟਵੱਟੀਂ (4-20) ਕੈਫ਼ੇ ਵੱਲ ਕਿਉਂ ਨਹੀਂ ਜਾਂਦੀ ਜਾਂ ਅੰਦਰ ਖਾਤੇ ਕੋਈ ਹੋਰ ਦਾਲ ਹੀ ਰਿੱਝ ਰਹੀ ਹੈ, ਇਸ ਬਾਰੇ ਤਾਂ ਗਲਾਡਾ ਦੇ ਪ੍ਰਸ਼ਾਸਨਿਕ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ | ਜ਼ਿਕਰਯੋਗ ਹੈ ਕਿ ਇਸ ਦੇ ਬਿਲਕੁਲ ਨਾਲ ਲੱਗਦੀ ਥਾਂ ਉਪਰ ਕਿਸੇ ਨਰਸਰੀ ਵਾਲੇ ਦਾ ਵੀ ਕਾਫ਼ੀ ਦੇਰ ਤੋਂ ਪੱਕਾ ਹੀ ਕਬਜ਼ਾ ਕੀਤਾ ਹੋਇਆ ਹੈ |
ਕੀ ਕਹਿਣਾ ਹੈ ਬਾਗਬਾਨੀ ਵਿਭਾਗ ਦੀ ਐਕਸੀਅਨ ਦਾ
ਜਦੋਂ ਇਸ ਬਾਬਤ ਪੱਖ ਜਾਣਨ ਲਈ ਬਾਗ਼ਬਾਨੀ ਵਿਭਾਗ ਦੀ ਐਕਸੀਅਨ ਸਰਬਜੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ•ਾਂ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ |
ਕੀ ਕਹਿਣਾ ਹੈ ਬਾਗਬਾਨੀ ਵਿਭਾਗ ਦੇ ਸੁਪਰਵਾਈਜ਼ਰ ਦਾ
ਜਦੋਂ ਇਸ ਬਾਬਤ ਬਾਗ਼ਬਾਨੀ ਵਿਭਾਗ ਦੇ ਸੁਪਰਵਾਈਜ਼ਰ ਲੋਕੇਸ਼ ਦਾ ਪੱਖ ਜਾਣਨਾ ਚਾਹਿਆ ਤਾਂ ਉਨ•ਾਂ ਦੱਸਿਆ ਕਿ ਉਨ•ਾਂ ਦੀ ਜਾਣਕਾਰੀ ਵਿਚ ਇਹ ਨਹੀਂ ਹੈ | ਉਹ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕਰਨ ਤੋਂ ਬਾਅਦ ਹੀ ਕੁੱਝ ਦੱਸ ਸਕਦੇ ਹਨ ਕਿ ਇਹ ਜਗ•ਾ ਕਿਸ ਅਧੀਨ ਆਉਂਦੀ ਹੈ |
ਹੁਣ ਦੇਖਣਾ ਇਹ ਹੈ ਕਿ ਗਲਾਡਾ ਗਰੀਨ ਬੈਲਟਾਂ ਨੂੰ ਅਜਿਹੇ ਕਬਜ਼ਾਧਾਰੀਆਂ ਤੋਂ ਮੁਕਤ ਕਰਵਾ ਕੇ ਸਮਾਰਟ ਸ਼ਹਿਰ ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣ ਵਿਚ ਆਪਣਾ ਕਿੰਨਾ ਕੁ ਸਹਿਯੋਗ ਪਾਉਂਦਾ ਹੈ ਜਾਂ ਆਉਣ ਵਾਲੇ ਦਿਨਾਂ ਵਿਚ ਇਹ ਸਾਰੀ ਗਰੀਨ ਬੈਲਟ 'ਤੇ ਹੀ ਕਬਜ਼ਾਧਾਰੀਆਂ ਦਾ ਕਬਜ਼ਾ ਹੋਵੇਗਾ?

ਪਿਛਲੀ ਖ਼ਬਰ ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ) ਠੱਕਰਵਾਲ ਵਿਖੇ ਲੜਕੀਆਂ ਦਾ ਇੰਟਰ-ਹਾਊਸ ਖੋ-ਖੋ ਦਾ ਟੂਰਨਾਮੈਂਟ ਕਰਵਾਇਆ <br/>... ਅਗਲੀ ਖ਼ਬਰ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।