14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਚ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 02-05-2026

ਡਾਬਾ/ਲੁਹਾਰਾ, 1 ਮਈ (ਕੁਲਵੰਤ ਸਿੰਘ ਸੱਪਲ)-ਮੈਰੀ ਮਿੰਟ ਪਬਲਿਕ ਹਾਈ ਸਕੂਲ, ਨਿਊ ਅਮਰ ਨਗਰ ਵਿਚ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸ਼੍ਰੀਮਤੀ ਬਲਜੀਤ ਕੌਰ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਮਾਰਤ ਦੀ ਨੀਂਹ ਇੱਟਾਂ ਨਾਲ ਨਹੀਂ ਮਜ਼ਦੂਰ ਦੇ ਪਸੀਨੇ ਨਾਲ ਰੱਖੀ ਜਾਂਦੀ ਹੈ | ਉਨ੍ਹਾਂ ਨੇ ਹਰ ਬੱਚੇ ਨੂੰ ਮਿਹਨਤ ਦਾ ਸਤਿਕਾਰ ਕਰਨ ਬਾਰੇ ਦੱਸਿਆ | ਸਕੂਲ ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਤੇ ਭਾਸ਼ਣ, ਕਵਿਤਾਵਾਂ ਅਤੇ ਹੋਰ ਗਤੀਵਿਧੀਆਂ ਵਿਚ ਭਾਗ ਲਿਆ ਗਿਆ | ਵਿਦਿਆਰਥੀਆਂ ਨੇ ਸਹਾਇਕ ਸਟਾਫ ਦੀ ਮਿਹਨਤ ਦਾ ਮਹੱਤਵ ਦੱਸਦੇ ਹੋਏ ਸੁੰਦਰ ਸੰਦੇਸ਼ ਦਿੱਤੇ | ਅਧਿਆਪਕਾਂ ਵਲੋਂ ਵੀ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਤੇ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਕਿ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ, ਸਾਨੂੰ ਸਾਰੇ ਕੰਮਾਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਕਿਉਂਕਿ ਹਰ ਕੰਮ ਦੀ ਆਪਣੀ ਖਾਸ ਮਹੱਤਤਾ ਹੁੰਦੀ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਇੰਦਰਪਾਲ ਸਿੰਘ, ਇੰਸਪੈਕਸ਼ਨ ਆਫ਼ਿਸਰ ਨੇਹਾ ਬਿਸ਼ਟ, ਪਿ੍ੰਸੀਪਲ ਬਲਜੀਤ ਕੌਰ ਤੇ ਸਮੂਹ ਸਟਾਫ ਨੇ ਸਾਰੇ ਸਹਾਇਕ ਸਟਾਫ ਨੂੰ ਸਟੇਜ 'ਤੇ ਬੁਲਾ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਉਨ੍ਹਾਂ ਦੇ ਸਨਮਾਨ ਵਿਚ ਤਾੜੀਆਂ ਵਜਾ ਕੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਹੌਂਸਲਾ ਵੀ ਵਧਾਇਆ ਗਿਆ |

ਪਿਛਲੀ ਖ਼ਬਰ ਗ੍ਰੀਨ ਬੈਲਟ ਦੇ ਇਕ ਹਿੱਸੇ ਉੱਪਰ ਪੱਕਾ ਕਬਜ਼ਾ ਕਰ ਖੁੱਲੇ•ਕੈਫ਼ੇ (4-20) ਫੋਰ-ਟਵੱਟੀਂ 'ਤੇ ਆਖਰ ਕਿਸ ਦੀ ਸਵੱਲੀ ਨਜ਼ਰ?... ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਮੀਟਿੰਗ ਨੂੰ ਪਿੰਡ ਵਾਸੀਆਂ ਵਲੋਂ ਮਿਲਿਆ ਭਰਵਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।