13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਘਰ 'ਚ ਨਾਜਾਇਜ਼ ਤÏਰ 'ਤੇ ਵੇਚਣ ਲਈ ਰੱਖੀ ਸ਼ਰਾਬ ਬਰਾਮਦ, ਮੁਲਜ਼ਮ ਫ਼ਰਾਰ

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਆਹੂਜਾ)-ਪੁਲਿਸ ਨੇ ਪਿੰਡ ਚੌਂਤਾ ਵਿਖੇ ਘਰ ਵਿਚ ਨਾਜਾਇਜ਼ ਤÏਰ 'ਤੇ ਵੇਚਣ ਲਈ ਰੱਖੀ ਸ਼ਰਾਬ ਬਰਾਮਦ ਕੀਤੀ ਹੈ, ਜਦ ਕਿ ਮੁਲਜ਼ਮ ਫ਼ਰਾਰ ਹੋ ਗਿਆ¢ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮÏਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਆਪਣੇ ਘਰ ਵਿਚ ਸ਼ਰਾਬ ਰੱਖ ਕੇ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜਿਸ 'ਤੇ ਰੇਡ ਕੀਤੀ ਤਾਂ ਮੁਲਜ਼ਮ ਪੁਲਿਸ ਪਾਰਟੀ ਨੂੰ ਦੇਖ ਕੇ ਮÏਕੇ ਤੋਂ ਫ਼ਰਾਰ ਹੋ ਗਿਆ¢ ਪੁਲਿਸ ਨੇ ਘਰ 'ਚੋਂ 28 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ¢ ਪੁਲਿਸ ਨੇ ਮੁਲਜ਼ਮ ਗੁਰਮੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ¢

ਪਿਛਲੀ ਖ਼ਬਰ ਮਾਤਾ ਦਲਜੀਤ ਕੌਰ ਛਤਵਾਲ ਨਮਿਤ ਅੰਤਿਮ ਅਰਦਾਸ ਅੱਜ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਅÏਰਤ ਦਾ ਪਰਸ ਖੋਹ ਕੇ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।