13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡੀ.ਏ.ਵੀ. ਪੱਖੋਵਾਲ ਰੋਡ ਦੀ ਵਿਦਿਆਰਥਣ ਤਿਸ਼ਮੀਤ ਕੌਰ ਦੀ ਵਰਲਡ ਸਕੂਲ ਬਾਸਕਟਬਾਲ ਕੈਂਪ ਲਈ ਚੋਣ <br/>

ਅਜੀਤ ਡੈਸਕ 03-05-2026
ਫੁੱਲਾਂਵਾਲ, 2 ਮਈ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਰੋਡ) ਦੀ 11ਵੀਂ ਜਮਾਤ ਦੀ ਵਿਦਿਆਰਥਣ ਤਿਸ਼ਮੀਤ ਕੌਰ ਦੀ ਵਰਲਡ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ (ਅੰਡਰ-18 ਲੜਕੀਆਂ ਵਰਗ) ਦੇ ਵੱਕਾਰੀ ਕੋਚਿੰਗ ਕੈਂਪ ਲਈ ਚੋਣ ਹੋਈ ਹੈ | ਇਹ ਕੈਂਪ 13 ਜੂਨ ਤੋਂ 22 ਜੂਨ, 2026 ਤੱਕ ਜ਼ਲਾਟੀਬੋਰ, ਸਰਬੀਆ ਵਿਖੇ ਕਰਵਾਇਆ ਜਾਵੇਗਾ | ਤਿਸ਼ਮੀਤ ਨੇ 22-23 ਅਪ੍ਰੈਲ, 2026 ਨੂੰ ਹਰਿਵੰਸ਼ ਟਾਨਾ ਭਗਤ ਇੰਡੋਰ ਸਟੇਡੀਅਮ, ਰਾਂਚੀ (ਝਾਰਖੰਡ) ਵਿਖੇ ਹੋਏ ਚੋਣ ਟਰਾਇਲਾਂ ਰਾਹੀਂ ਇਹ ਸਥਾਨ ਹਾਸਿਲ ਕੀਤਾ | ਉਸ ਨੂੰ ਆਈ.ਐਸ.ਐਫ. (ਇੰਟਰਨੈਸ਼ਨਲ ਸਕੂਲ ਸਪੋਰਟਸ ਫੈੱਡਰੇਸ਼ਨ) ਵਰਲਡ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ (ਸ਼ਘਢੀ) ਦੀ ਟੀਮ ਦੀ ਤਿਆਰੀ ਵਜੋਂ ਸਖ਼ਤ ਸਿਖਲਾਈ ਲਈ ਵੀ ਸ਼ਾਰਟਲਿਸਟ ਕੀਤਾ ਗਿਆ ਹੈ | ਤਿਸ਼ਮੀਤ ਦੀ ਇਸ ਪ੍ਰਾਪਤੀ 'ਤੇ ਮਾਣ ਪ੍ਰਗਟ ਕਰਦਿਆਂ ਸਕੂਲ ਦੀ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਤਿਸ਼ਮੀਤ ਦੀ ਚੋਣ ਉਸ ਦੀ ਲਗਨ, ਅਨੁਸ਼ਾਸਨ ਅਤੇ ਖੇਡ ਪ੍ਰਤਿਭਾ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥਣ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣਾ ਨਾਂਅ ਚਮਕਾਏਗੀ | ਉਨ੍ਹਾਂ ਨੇ ਤਿਸ਼ਮੀਤ ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਉਸ ਦੇ ਸਕੂਲ ਕੋਚ ਰਾਜੇਸ਼ ਠਾਕੁਰ ਦੇ ਮਾਰਗਦਰਸ਼ਨ, ਸਖ਼ਤ ਸਿਖਲਾਈ ਅਤੇ ਨਿਰੰਤਰ ਉਤਸ਼ਾਹ ਦੀ ਵੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਵਿਧਾਨ ਸਭਾ ਦੀ ਮਰਿਯਾਦਾ ਭੰਗ ਬਾਰੇ ਮੁੱਖ ਮੰਤਰੀ 'ਤੇ ਦੋਸ਼ਾਂ ਦੀ ਜਾਂਚ ਹੋਵੇ-ਇਯਾਲੀ ਅਗਲੀ ਖ਼ਬਰ ਜਾਇਦਾਦ ਦੇ ਮਾਮਲੇ 'ਚ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।