14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਪਿ੍ੰ: ਵੜੈਚ ਐਡੁਲਕਨ ਪੁਰਸਕਾਰ ਸਨਮਾਨਿਤ <br/>

ਅਜੀਤ ਡੈਸਕ 03-05-2026
ਆਲਮਗੀਰ, 2 ਮਈ (ਜਰਨੈਲ ਸਿੰਘ ਪੱਟੀ)-ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੂੰ ਦਿੱਲੀ ਵਿਖੇ ਕਰਵਾਏ ਜੀ.ਐਸ.ਐਲ.ਸੀ. ਅਕਾਦਏਲਾਈਟ ਐਵਾਰਡ-2026 ਦੇ ਇਕ ਵੱਕਾਰੀ ਸਮਾਗਮ 'ਚ ਐਡੁਲਕਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ¢ ਸੀ.ਬੀ.ਐਸ.ਈ. ਦੀ ਸਿਟੀ ਕੋਆਰਡੀਨੇਟਰ ਪਿੰ੍ਰਸੀਪਲ ਵੜੈਚ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਦੂਰ-ਦਰਸ਼ੀ ਅਗਵਾਈ ਅਤੇ ਸਿੱਖਿਆ ਖੇਤਰ 'ਚ ਉਤਮਤਾ ਪ੍ਰਤੀ ਵਚਨਬੱਧਤਾ ਲਈ ਸਨਮਾਨਿਤ ਕੀਤਾ ਗਿਆ¢ ਜੀ.ਐਸ.ਐਲ.ਸੀ. ਦੇ ਸੰਸਥਾਪਕ ਅਤੇ ਸੀ.ਈ.ਓ. ਪੰਕਜ ਸ਼ਰਮਾ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ¢ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਿੰ੍ਰਸੀਪਲ ਹਰਮੀਤ ਕੌਰ ਵੜੈਚ ਸੀ. ਬੀ. ਐਸ. ਈ. ਦੀ ਰਾਸ਼ਟਰੀ ਟਰੇਨਰ ਵਜੋਂ ਵੀ ਸੇਵਾ ਨਿਭਾ ਰਹੇ ਹਨ ਅਤੇ ਉਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਕਾਦਮਿਕ ਖੇਤਰ ਵਿਚ ਰਹੇ ਹਨ¢ ਪਿ੍ੰਸੀਪਲ ਵੜੈਚ ਨੂੰ ਸਨਮਾਨਿਤ ਕੀਤੇ ਜਾਣ 'ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਹ ਸਾਡੇ ਸਭ ਲਈ ਵੱਡੇ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਵਿਸ਼ਾਲ ਰੋਸ ਮਾਰਚ ਅੱਜ-ਬੱਲ ਹੰਬੜਾਂ/ਲਵਲੀ <br/> ਅਗਲੀ ਖ਼ਬਰ ਗੀਤਾਂਜਲੀ ਸਕਸੈਸ ਅਕੈਡਮੀ ਦੇ ਵਿਦਿਆਰਥੀਆਂ ਦਾ ਆਈ.ਸੀ.ਐਸ.ਈ.-ਆਈ.ਐਸ.ਸੀ. ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।