ਲੁਧਿਆਣਾ, 10 ਮਈ (ਜਸਵਿੰਦਰ ਸਿੰਘ)-ਕੱਦੂ ਜਾਤੀ ਦੀਆਂ ਫ਼ਸਲਾਂ 'ਚ ਝੁਲਸ ਰੋਗ (ਡਾਊਨੀ ਮਿਲਡਿਊ) ਇਕ ਗੰਭੀਰ ਸਮੱਸਿਆ ਹੈ, ਜੋ ਅਨੁਕੂਲ ਮÏਸਮੀ ਹਾਲਾਤ 'ਚ ਫੈਲ ਕੇ ਵੱਡਾ ਨੁਕਸਾਨ ਕਰ ਸਕਦੀ ਹੈ | ਇਹ ਰੋਗ ਪੱਤਿਆਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਪੱਤਿਆਂ ਦੇ ਉਪਰਲੇ ਪਾਸੇ ਪੀਲੇ ਧੱਬੇ ਬਣਾਉਂਦਾ ਹੈ | ਸਵੇਰ ਸਮੇਂ ਜਦੋਂ ਹਵਾ ਵਿਚ ਨਮੀ ਜ਼ਿਆਦਾ ਹੁੰਦੀ ਹੈ ਤਾਂ ਇਨ੍ਹਾਂ ਪੱਤਿਆਂ ਦੇ ਹੇਠਲੇ ਪਾਸੇ ਸਲੇਟੀ ਰੰਗ ਦੀ ਉਲੀ ਦੀ ਪਰਤ ਦਿਖਾਈ ਦਿੰਦੀ ਹੈ | ਬਾਅਦ 'ਚ ਇਹ ਧੱਬੇ ਭੁਰੇ ਹੋ ਕੇ ਸੁੱਕ ਜਾਂਦੇ ਹਨ ਅਤੇ ਫ਼ਸਲ ਝੁਲਸੀ ਹੋਈ ਪ੍ਰਤੀਤ ਹੁੰਦੀ ਹੈ | ਇਸ ਸੰਬੰਧੀ ਉੱਘੇ ਪÏਦਾ ਰੋਗ ਮਾਹਿਰ ਤੇ ਪੀ. ਏ. ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਮÏਸਮ ਝੁਲਸ ਰੋਗ ਲਈ ਅਨੁਕੂਲ ਹੋ ਗਿਆ ਹੈ ਅਤੇ ਖ਼ਰਬੂਜ਼ਾ, ਤਰਬੂਜ਼, ਲÏਕੀ ਤੇ ਹੋਰ ਕੱਦੂ ਜਾਤੀ ਫ਼ਸਲਾਂ ਵਿਚ ਝੁਲਸ ਰੋਗ ਦੇ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ | ਰਾਜਪੁਰ, ਡੇਰਾਬੱਸੀ ਤੇ ਸੰਗਰੂਰ ਦੇ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਪੱਧਰ 'ਤੇ ਇਸ ਰੋਗ ਦਾ ਹਮਲਾ ਦੇਖਣ ਵਿਚ ਆਇਆ ਹੈ | ਪ੍ਰਭਾਵਿਤ ਖੇਤਾਂ 'ਚ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਜਲਦੀ ਹੀ ਫ਼ਸਲ ਤਬਾਹ ਹੋ ਸਕਦੀ ਹੈ | ਦਰਮਿਆਨੇ ਤਾਪਮਾਨ (25-30 ਸੈਲਸੀਅਸ), ਵੱਧ ਨਮੀ ਤੇ ਵਾਰ-ਵਾਰ ਹੋਣ ਵਾਲੀ ਹਲਕੀ ਵਰਖਾ ਇਸ ਰੋਗ ਦੇ ਫੈਲਾਅ ਨੂੰ ਵਧਾਉਣ ਵਾਲੇ ਤੱਤ ਹਨ | ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ | ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਖੁੱਲ੍ਹੀ ਸਿੰਚਾਈ ਭਾਵ ਫਲੱਡ ਇਰੀਗੇਸ਼ਨ ਤੋਂ ਬਚਣਾ ਚਾਹੀਦਾ ਹੈ | ਫ਼ਸਲ ਵਿਚ ਹਵਾ ਦੀ ਆਵਾਜਾਈ ਬਣਾਈ ਰੱਖਣ ਲਈ ਪੌਦਿਆਂ ਵਿਚਕਾਰ ਸਹੀ ਦੂਰੀ ਹੋਣੀ ਚਾਹੀਦੀ ਹੈ | ਪੀ. ਏ. ਯੂ. ਮਾਹਿਰਾਂ ਨੇ ਕਿਹਾ ਕਿ ਝੁਲਸ ਰੋਗ ਦੇ ਰੋਕਥਾਮ ਲਈ ਕਲੋਰੋਥੈਲੋਨਿਲ (ਕਵਚ) 0400 ਗ੍ਰਾਮ ਪ੍ਰਤੀ ਏਕੜ ਜਾਂ ਸਾਈਮੋਕਸਾਨਿਲ 8% ਤੇ ਮੈਨਕੋਜ਼ੇਬ 64% ਡਬਲਿਊ. ਪੀ. (ਕਰਜ਼ੇਟ 8) 0600 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ |