ਸ਼ੱਕੀ ਹਾਲਾਤਾਂ 'ਚ ਨÏਜਵਾਨ ਦੀ ਮÏਤ
ਅਜੀਤ ਡੈਸਕ
12-05-2026
ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਦੁੱਗਰੀ ਰੋਡ ਸਥਿਤ ਖ਼ਾਲੀ ਪਲਾਟ 'ਚੋਂ ਪੁਲਿਸ ਨੇ ਇਕ ਨÏਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁੱਝ ਲੋਕਾਂ ਨੇ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਪੁਲਿਸ ਵਲੋਂ ਬਾਅਦ ਵਿਚ ਉਸ ਦੀ ਸ਼ਨਾਖ਼ਤ ਗੌਰਵ ਵਾਸੀ ਸ਼ਹੀਦ ਭਗਤ ਸਿੰਘ ਨਗਰ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 27 ਸਾਲ ਦੇ ਕਰੀਬ ਸੀ | ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਵੀ ਭੇਜ ਦਿੱਤੀ ਹੈ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਨÏਜਵਾਨ ਕੱਲ੍ਹ ਦੁਪਹਿਰ ਤੱਕ ਘਰੋਂ ਗਿਆ, ਪਰ ਵਾਪਸ ਨਹੀਂ ਆਇਆ | ਉਨ੍ਹਾਂ ਦੱਸਿਆ ਕੀ ਪੋਸਟਮਾਰਟਮ ਰਿਪੋਰਟ ਆਉਣ, ਉਪਰੰਤ ਹੀ ਮÏਤ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ |