ਡਾਬਾ/ਲੁਹਾਰਾ, 11 ਮਈ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ 'ਚ ਵਿਦਿਆਰਥੀਆਂ ਨੇ ਮਾਂ ਦਿਵਸ ਮਨਾਇਆ | ਬੱਚਿਆਂ ਨੇ ਇਸ ਖ਼ਾਸ ਮੌਕੇ 'ਤੇ ਬਹੁਤ ਹੀ ਪਿਆਰੇ ਤੇ ਤਰ੍ਹਾਂ-ਤਰ੍ਹਾਂ ਦੇ ਰੰਗ-ਬਿਰੰਗੇ ਕਾਰਡ ਬਣਾ ਕੇ ਬਹੁਤ ਹੀ ਸੋਹਣੀਆਂ ਪੁਸ਼ਾਕਾਂ ਪਾ ਕੇ ਗੀਤ, ਕਵਿਤਾ, ਐਕਟਿੰਗ, ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ | ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਮਾਂ ਦਿਵਸ 'ਤੇ ਵਿਚਾਰ ਕਰਦਿਆਂ ਕਿਹਾ ਕਿ ਮਾਂ ਦਾ ਰਿਸ਼ਤਾ ਆਪਣੇ ਆਪ ਵਿਚ ਤਿਆਗ ਤੇ ਮਮਤਾ ਦਾ ਪ੍ਰਤੀਕ ਹੈ, ਜੋ ਸਾਰੇ ਰਿਸ਼ਤਿਆਂ ਤੋਂ ਪਹਿਲਾਂ ਆਉਂਦਾ ਹੈ, ਮਾਂ ਦੇ ਰਿਸ਼ਤੇ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਸਕੂਲ ਦੇ ਪਿ੍ੰ. ਸਰਬਜੀਤ ਕੌਰ ਨੇ ਮਾਂ ਦਿਵਸ 'ਤੇ ਪੇ੍ਰਰਤ ਕਰਦਿਆਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਮਾਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨ ਕੇ ਉਨ੍ਹਾਂ ਲਈ ਇਕ ਚੰਗੇ ਬੱਚੇ ਤੇ ਸਾਡੇ ਲਈ ਇਕ ਚੰਗੇ ਵਿਦਿਆਰਥੀ ਤੇ ਸਮਾਜ ਲਈ ਇਕ ਚੰਗੇ ਨਾਗਰਿਕ ਬਣ ਕੇ ਇਕ ਮਿਸਾਲ ਕਾਇਮ ਕਰਨ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐੱਸ.ਐੱਸ., ਪ੍ਰਧਾਨ ਬਲਦੇਵ ਸਿੰਘ ਦੋਸਾਂਝ, ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਗੁਰਚਰਨ ਸਿੰਘ ਮਾਲਵਾ, ਰਘੁਵੀਰ ਸਿੰਘ, ਸੀਨੀ. ਮੀਤ ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਮਾਲੜਾ, ਬਲਬੀਰ ਸਿੰਘ, ਪਿ੍ੰਸੀਪਲ ਸਰਬਜੀਤ ਕੌਰ, ਵਾਇਸ ਪਿ੍ੰਸੀਪਲ ਮਨਦੀਪ ਸਿੰਘ, ਵਾਇਸ ਪਿ੍ੰਸੀਪਲ ਜਸਬੀਰ ਕੌਰ, ਰਜਿੰਦਰ ਕੌਰ, ਸੁਰਜੀਤ ਕੌਰ, ਮੀਨਾ ਬਖ਼ਸ਼ੀ, ਅਨੂ ਸ਼ਰਮਾ, ਗਗਨਦੀਪ ਕੌਰ, ਸਿਮਰਨ ਕੌਰ, ਸਿਮਰਨਜੀਤ ਕੌਰ, ਆਸ਼ਾ ਬਾਵਾ, ਸੁਰੇਖਾ ਰਾਣੀ, ਸੰਗੀਤਾ, ਤਰਨਪ੍ਰੀਤ ਕੌਰ, ਵੀਰਪਾਲ, ਵਰਸਾ, ਹਰਜੀਤ ਕੌਰ, ਨੀਲਮ ਸ਼ਰਮਾ, ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ ਹਾਜ਼ਰ ਸਨ |