ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਏਕਜੋਤ ਯੂਥ ਵੈੱਲਫੇਅਰ ਸੁਸਾਇਟੀ ਵਲੋਂ ਸੰਸਥਾ ਦੇ ਪ੍ਰਧਾਨ ਅਨਿਲ ਕੁਮਾਰ ਤੇ ਚੇਅਰਮੈਨ ਪਵਿੱਤਰ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਦੇ ਦਫ਼ਤਰ ਵਿਖੇ ਸਵੇਰੇ 10 ਵਜੇ ਤੋਂ ਲੈਕੇ ਦੁਪਹਿਰ 2 ਵਜੇ ਤੱਕ ਇਕ ਵਿਸ਼ਾਲ ਸੇਵਾ ਕੈਂਪ ਲਗਾਇਆ ਗਿਆ, ਜਿਸ 'ਚ ਖ਼ੂਨਦਾਨ ਕੈਂਪ, ਫਿਜੀਉਥਰੈਪੀ, ਜਨਰਲ ਹੈਲਥ ਚੈੱਕਅਪ ਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ | ਕੈਂਪ 'ਚ ਲਗਪਗ ਪ੍ਰੋਲਾਈਫ ਹਸਪਤਾਲ ਦੇ ਮਾਹਿਰ ਡਾਕਟਰਾਂ ਤੇ ਟੀਮ ਦਾ 500 ਤੋਂ ਵੱਧ ਲੋਕਾਂ ਨੇ ਪੁੱਜ ਕੇ ਵੱਖ-ਵੱਖ ਸਿਹਤ ਸਹੂਲਤਾਂ ਦਾ ਲਾਭ ਲਿਆ | ਇਸ ਮÏਕੇ ਸ. ਸੋਖੀ ਨੇ ਏਕ ਜੋਤ ਯੂਥ ਵੈੱਲਫੇਅਰ ਸੁਸਾਇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖ਼ੂਨਦਾਨ ਕਰਨਾ ਇਕ ਬਹੁਤ ਵੱਡਾ ਪੁੰਨ ਦਾ ਕੰਮ ਹੁੰਦਾ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਇਸ ਮÏਕੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਕੌਂਸਲਰ ਕਮਲ ਅਰੋੜਾ, ਡਾ. ਹਿਤੇਸ਼ ਇੰਦਰ ਸਿੰਘ ਗਰੇਵਾਲ, ਹਰਪਾਲ ਸਿੰਘ ਕੋਹਲੀ, ਤੇਜਾ ਸਿੰਘ ਖਾਲਸਾ, ਮਾਸਟਰ ਰਣਜੀਤ ਸਿੰਘ, ਜਥੇਦਾਰ ਕੁਲਦੀਪ ਸਿੰਘ ਖਾਲਸਾ, ਨੇਕ ਸਿੰਘ ਸੇਖੇਵਾਲ, ਸਰਬਜੀਤ ਸਿੰਘ ਛਾਪਾ, ਭੁਪਿੰਦਰ ਸਿੰਘ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਮੋਹਿਤ, ਸਾਹਿਲ, ਸੰਜੇ, ਦਿਨੇਸ਼, ਪਿਯੂਸ਼, ਜੋਬਨ, ਤੇਜਪਾਲ, ਵੀਰ ਸਿੰਘ, ਹਰਿੰਦਰ ਕÏਰ, ਰਾਜੇਂਦਰ ਪ੍ਰੀਤ, ਗੁਰਦਰਸ਼ਨ ਸਿੰਘ, ਰਾਮ ਮੇਹਰ, ਹਰਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਅਕਾਲੀ ਆਗੂ, ਵਰਕਰ ਅਤੇ ਹਲਕਾ ਨਿਵਾਸੀ ਹਾਜ਼ਰ ਸਨ |