17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸੂਬਾ ਇਕਾਈ ਦੀ ਬੈਠਕ <br/>

ਅਜੀਤ ਡੈਸਕ 12-05-2026
ਲੁਧਿਆਣਾ, 11 ਮਈ (ਡਾ. ਤਰਲੋਚਨ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸੂਬਾ ਇਕਾਈ ਦੀ ਬੈਠਕ ਸੂਬਾਈ ਪ੍ਰਧਾਨ ਪ੍ਰੋ. ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ | ਬੈਠਕ 'ਚ ਸੂਬਾ ਕਮੇਟੀ ਮੈਂਬਰਾਂ ਸਮੇਤ 17 ਜ਼ਿਲ੍ਹਾ ਇਕਾਈਆਂ ਦੇ 50 ਦੇ ਕਰੀਬ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਦੀਪ ਨੇ ਕਿਹਾ ਕਿ ਇਹ ਬੈਠਕ 11-12 ਅਪ੍ਰੈਲ ਨੂੰ ਮੁੰਬਈ ਵਿਚ ਹੋਈ ਰਾਸ਼ਟਰੀ ਪੱਧਰ ਦੀ ਬੈਠਕ ਅਤੇ ਕੌਮੀ ਸੰਮੇਲਨ ਦੇ ਫ਼ੈਸਲਿਆਂ ਦੇ ਵਿਸ਼ੇਸ਼ ਪ੍ਰਸੰਗ ਵਿਚ ਹੋਈ ਹੈ | ਇਸ ਰਾਸ਼ਟਰੀ ਸਮਾਗਮ ਦੇ ਹਵਾਲੇ ਨਾਲ ਰਾਸ਼ਟਰੀ ਜਨ. ਸਕੱਤਰ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਅੱਜ ਜਦੋਂ ਤੀਜੇ ਵਿਸ਼ਵ ਯੁੱਧ ਦੀ ਸਾਫ਼ ਆਹਟ ਸੁਣਾਈ ਦੇ ਰਹੀ ਹੈ, ਬੋਲਣ ਦੀ ਆਜ਼ਾਦੀ ਨੂੰ ਵੱਡੇ ਖ਼ਤਰੇ ਹਨ, ਮਨੁੱਖੀ ਅਧਿਕਾਰਾਂ ਦਾ ਗੌਰਵ ਸੰਕਟ ਵਿਚ ਹੈ, ਅਜਿਹੇ ਦੌਰ ਵਿਚ ਸਾਡਾ ਲੇਖਕ ਜ਼ਿਆਦਾਤਰ ਸੰਵੇਦਨਹੀਨ ਹੈ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਪਲਾਇਨ ਕਰ ਰਿਹਾ ਹੈ | ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਇਸ ਵਕਤ ਲੋਕਰਾਜੀ ਕਦਰਾਂ-ਕੀਮਤਾਂ ਤੇ ਮਨੁੱਖਤਾ ਲਈ ਜ਼ਰੂਰੀ ਵਡੇਰੇ ਆਦਰਸ਼ਾਂ ਨੂੰ ਵੱਡੇ ਖਤਰੇ ਹਨ | ਪ੍ਰੋ. ਬਲਦੇਵ ਬੱਲੀ ਨੇ ਕਿਹਾ ਕਿ ਐਨ.ਪੀ.ਈ. 2020 ਦੀਆਂ ਬਹੁਤ ਸਾਰੀਆਂ ਮੱਦਾਂ ਬਹੁਤ ਨੁਕਸਾਨਦੇਹ ਹਨ, ਇਹਨਾਂ ਉੱਪਰ ਹੋਰ ਨਿਠ ਕੇ ਚਿੰਤਕ ਕਰਨ ਦੀ ਜ਼ਰੂਰਤ ਹੈ | ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ ਲੁਧਿਆਣਾ, ਜਸਪਾਲ ਮਾਨਖੇੜਾ ਬਠਿੰਡਾ, ਸੰਤੋਖ ਸੁੱਖੀ ਪਟਿਆਲਾ, ਹਰਮੀਤ ਵਿਦਿਆਰਥੀ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ, ਕੁਲਦੀਪ ਚੌਹਾਨ ਮਾਨਸਾ, ਡਾ. ਅਨੂਪ ਸਿੰਘ ਗੁਰਦਾਸਪੁਰ, ਸੁਖਵਿੰਦਰ ਪੱਪੀ ਸੰਗਰੂਰ, ਭਗਵੰਤ ਰਸੂਲਪੁਰੀ ਜਲੰਧਰ, ਤਲਵਿੰਦਰ ਸ਼ੇਰਗਿੱਲ ਨਵਾਂ ਸ਼ਹਿਰ, ਧਰਵਿੰਦਰ ਔਲਖ ਅੰਮਿ੍ਤਸਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ | ਆਪਣੀ ਪ੍ਰਧਾਨਗੀ ਟਿੱਪਣੀ ਵਿਚ ਸੁਰਜੀਤ ਜੱਜ ਨੇ ਕਿਹਾ ਕਿ ਹੁਣ ਪ੍ਰਗਤੀਸ਼ੀਲ ਲੇਖਕ ਸੰਘ ਖਟਕੜ ਕਲਾਂ ਸਮੇਤ ਪੰਜਾਬ ਦੀ ਇਨਕਲਾਬੀ ਵਿਰਾਸਤ ਵਾਲੀਆਂ ਥਾਵਾਂ 'ਤੇ ਲੱਗਣ ਵਾਲੇ ਮੇਲਿਆਂ ਵਿਚ ਆਪਣੇ ਸਮਾਗਮ ਕਰਵਾਏਗਾ | ਇਸ ਮੌਕੇ ਸਵ: ਮਾਲਵਿੰਦਰਜੀਤ ਵੜੈਚ, ਕਿ੍ਸ਼ਨ ਬੇਤਾਬ ਅਤੇ ਡਾ. ਅਮਰ ਕੋਮਲ ਨੂੰ ਇਕ ਮਿੰਟ ਦਾ ਮੌਨ ਰੱਖ ਕੇ ਅਕੀਦਤ ਪੇਸ਼ ਕੀਤੀ |

ਪਿਛਲੀ ਖ਼ਬਰ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸਮਰਪਿਤ ਸੰਗੀਤਕ ਸ਼ਾਮ 'ਸ਼ਮ੍ਹਾਂਦਾਨ' ਯਾਦਗਾਰੀ ਹੋ ਨਿੱਬੜੀ <br/> ਅਗਲੀ ਖ਼ਬਰ ਫਿਕੋ ਦਾ ਵਫ਼ਦ ਚਾਈਨਾ ਸਾਈਕਲ ਸ਼ੋਅ-2026 ਦੇ ਦੌਰੇ ਤੋਂ ਬਾਅਦ ਚੀਨ ਤੋਂ ਪਰਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।