ਲੁਧਿਆਣਾ, 11 ਮਈ(ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਆਰ ਕੇ ਗ਼ਜ਼ਲ ਟਾਈਮ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਦੇ ਹਰਮਨ ਪਿਆਰੇ ਕਵੀ ਸਵ: ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸਮਰਪਿਤ ਸੰਗੀਤਕ ਸ਼ਾਮ 'ਸ਼ਮ੍ਹਾਦਾਨ' ਕਰਵਾਈ ਗਈ¢ ਡਾ. ਸੁਰਜੀਤ ਪਾਤਰ ਦੀ ਧਰਮ-ਪਤਨੀ ਭੁਪਿੰਦਰ ਕÏਰ ਪਾਤਰ, ਪਾਤਰ ਦੇ ਭਰਾ ਗ਼ਜ਼ਲ ਗਾਇਕ ਉਪਕਾਰ ਸਿੰਘ ਅਤੇ ਸਪੁੱਤਰ ਮਨਰਾਜ ਪਾਤਰ ਇਸ ਸਮਾਗਮ ਵਿਚ ਵਿਸ਼ੇਸ਼ ਤÏਰ ਤੇ ਪਹੁੰਚੇ¢ ਯਾਦ ਰਹੇ ਕਿ ਪਾਤਰ ਜੀ 11 ਮਈ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ¢ ਇਸ ਮÏਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਤੇ ਉਨ੍ਹਾਂ ਦੀ ਧਰਮ ਪਤਨੀ ਵੀ ਸ਼ਾਮਿਲ ਹੋਏ¢ ਉਨ੍ਹਾਂ ਪ੍ਰਧਾਨਗੀ ਟਿੱਪਣੀ ਵਿਚ ਪਾਤਰ ਸਾਹਿਬ ਨਾਲ ਯਾਦਾਂ ਸਾਂਝੀਆਂ ਕਰਦਿਆਂ ਮਹਿਸੂਸ ਕੀਤਾ ਕਿ ਸਾਡੇ ਅੰਦਰੋਂ ਉਨ੍ਹਾਂ ਦੇ ਚਲੇ ਜਾਣ ਨਾਲ ਕੁੱਝ ਨਾ ਕੁੱਝ ਨਾਲ ਹੀ ਤੁਰ ਗਿਆ ਹੈ¢ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸੁਰਜੀਤ ਪਾਤਰ ਦੀ ਯਾਦ ਵਿਚ ਸ਼ਮ੍ਹਾ ਰੋਸ਼ਨ ਕਰਦਿਆਂ ਭੁਪਿੰਦਰ ਕÏਰ ਪਾਤਰ, ਮਨਰਾਜ ਪਾਤਰ, ਡਾ. ਗੁਲਜ਼ਾਰ ਪੰਧੇਰ, ਉਪਕਾਰ ਸਿੰਘ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ¢ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਰੱਖੇ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਸੁਝਾਅ ਦਿੱਤਾ¢ ਸੰਗੀਤਕ ਸ਼ਾਮ ਦੀ ਸ਼ੁਰੂਆਤ ਵਿਚ ਡਾ. ਸ਼ਵੇਤਾ ਨੇ ਉਨ੍ਹਾਂ ਦੀ ਇਕ ਨਜ਼ਮ 'ਅਸਾਡੀ ਤੁਹਾਡੀ ਮੁਲਾਕਾਤ ਹੋਈ ' ਦੀ ਪੇਸ਼ਕਾਰੀ ਨਾਲ ਮਾਹÏਲ ਭਾਵਪੂਰਨ ਬਣਾ ਦਿੱਤਾ¢ ਮਨਰਾਜ ਪਾਤਰ ਨੇ ਵੀ ਆਪਣੇ ਪਿਤਾ ਦੇ ਖ਼ੂਬਸੂਰਤ ਗੀਤ 'ਕੀ ਦੱਸੀਏ ਹਾਲ ਪੰਜਾਬ ਦਾ' ਆਪਣੀ ਸੁਰੀਲੀ ਆਵਾਜ਼ ਵਿਚ ਗਾਇਨ ਕੀਤਾ, ਜਿਸ ਨੰੂ ਸੁਣ ਕੇ ਸਰੋਤਿਆਂ ਨੇ ਦਿਲ ਖੋਲ੍ਹ ਕੇ ਦਾਦ ਦਿੱਤੀ¢ ਉਪਕਾਰ ਸਿੰਘ ਨੇ 'ਉਜਲੇ ਸ਼ੀਸ਼ੇ ਸਨਮੁੱਖ ਮੈਨੂੰ, ਚਿਰ ਤੱਕ ਨਾ ਖਲਿਹਾਰ' ਅਤੇ ਭੁਪਿੰਦਰ ਕÏਰ ਤੇ ਜਸਪ੍ਰੀਤ ਕÏਰ ਨੇ 'ਖੂਬ ਨੇ ਇਹ ਝਾਂਜਰ ਛਣਕਣ ਲਈ' ਗਾ ਕੇ ਰੰਗ ਬੰਨ੍ਹ ਦਿੱਤਾ | ਰਣਧੀਰ ਕੰਵਲ ਨੇ ਸੁਰਜੀਤ ਪਾਤਰ ਦੀਆਂ ਮਸ਼ਹੂਰ ਗ਼ਜ਼ਲਾਂ 'ਮੈਂ ਰਾਹਾਂ 'ਤੇ ਨਹੀਂ ਤੁਰਦਾ' ਅਤੇ 'ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ' ਬਹੁਤ ਹੀ ਸੋਹਣੇ ਅੰਦਾਜ਼ ਵਿਚ ਪੇਸ਼ ਕੀਤੀਆਂ | ਇਸ ਮÏਕੇ ਡਾ. ਅਮਰਜੀਤ ਸਿੰਘ ਹੇਅਰ, ਗੁਰਪ੍ਰੀਤ ਸਿੰਘ ਤੂਰ, ਅਮਰਜੀਤ ਸ਼ੇਰਪੁਰੀ, ਡਾ. ਦੇਵਿੰਦਰ ਦਿਲਰੂਪ ਸਿੰਘ, ਡਾ. ਨਿਰਮਲ ਜÏੜਾ, ਤ੍ਰੈਲੋਚਨ ਲੋਚੀ, ਮਨਦੀਪ ਕੌਰ ਭੰਮਰਾ, ਡਾ. ਹਰੀ ਸਿੰਘ ਜਾਚਕ ਅਤੇ ਹੋਰ ਪਤਵੰਤੇ ਹਾਜ਼ਰ ਸਨ | ਮੰਚ ਸੰਚਾਲਨ ਪਾਤਰ ਸਾਹਿਬ ਬਾਰੇ ਭਾਵਪੁਰਤ ਸਾਹਿੱਤਿਕ ਟਿੱਪਣੀਆਂ ਕਰਦਿਆਂ ਖ਼ੂਬਸੂਰਤ ਭੂਮਿਕਾ ਡਾ. ਰੇਨੂੰ ਵਰਮਾ ਵਲੋਂ ਨਿਭਾਈ ਗਈ | ਡਾ. ਗੁਰਇਕਬਾਲ ਸਿੰਘ ਨੇ ਅੰਤ ਵਿਚ ਪਾਤਰ ਸਾਹਿਬ ਨੂੰ ਯਾਦ ਕਰਦਿਆਂ ਸਾਰੇ ਪਤਵੰਤਿਆਂ ਵਿਸ਼ੇਸ਼ ਕਰਦੇ ਪਾਤਰ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ¢ ਇਹ ਦੋ ਘੰਟੇ ਦੇ ਪ੍ਰੋਗਰਾਮ ਵਿਚ ਅਕਾਦਮੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਹੋਏ¢