ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰਦੁਆਰਾ ਬ੍ਰਹਮ ਬੁੰਗਾਂ ਦੋਦੜਾ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਕਰਵਾਏ ਜਾਂ ਰਹੇ ਨਾਮ ਸਿਮਰਨ ਤੇ ਕੀਰਤਨ ਸਮਾਗਮਾਂ ਦੇ ਦੂਸਰੇ ਅਤੇ ਆਖ਼ਰੀ ਦਿਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ ਬੀਬੀ ਦਵਿੰਦਰ ਕÏਰ, ਮਨਜੀਤ ਕÏਰ, ਕੁਲਜੀਤ ਕÏਰ, ਬਲਵਿੰਦਰ ਕÏਰ ਬੱਤਰਾ, ਸਿਮਰਨ ਕÏਰ ਨੇ ਸੁਖਮਨੀ ਸਾਹਿਬ, ਜਪੁਜੀ ਸਾਹਿਬ, ਚÏਪਈ ਸਾਹਿਬ, ਦੇ ਪਾਠ ਕੀਤੇ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ¢ ਇਹ ਸਮਾਗਮ ਦੇਰ ਰਾਤ ਤੱਕ ਜਾਰੀ ਰਹੇ ਅਤੇ ਇਸ ਦੌਰਾਨ ਬ੍ਰਹਮ ਬੁੰਗਾਂ ਦੋਦੜਾ ਸਾਹਿਬ ਦੀਆਂ ਸੰਗਤਾਂ ਵਲੋਂ ਵੀ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਕੀਤੇ ਅਤੇ ਸੰਗਤਾਂ ਵਲੋਂ ਕੀਰਤਨ ਦੀ ਸੇਵਾ ਵੀ ਨਿਭਾਈ ਤੇ ਇਲਾਹੀ ਗੁਰਬਾਣੀ ਦਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ¢ ਇਸ ਮੌਕੇ ਕਈ ਪ੍ਰਾਣੀ ਪੰਜ ਪਿਆਰਿਆ ਦੀ ਹਾਜ਼ਰੀ ਵਿਚ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ¢ ਇਸ ਮÏਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ¢ ਸਮਾਗਮਾਂ ਵਿਚ ਅੰਮਿ੍ਤਪਾਲ ਸਿੰਘ ਚੇਅਰਮੈਨ, ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਗੁਰਦੀਪ ਸਿੰਘ ਕਾਲੜਾ, ਮਲਕੀਤ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ ਚਗਰ, ਯਸ਼ਪਾਲ ਸਿੰਘ, ਰਘਬੀਰ ਸਿੰਘ, ਚਰਨਜੀਤ ਸਿੰਘ ਪਾਇਲ, ਬੀਬੀ ਦਵਿੰਦਰ ਕÏਰ, ਮਨਜੀਤ ਕÏਰ, ਕਰਮਜੀਤ ਕÏਰ, ਰਵਿੰਦਰ ਕÏਰ ਰਹੇਜਾ, ਜਸਵਿੰਦਰ ਕÏਰ ਸੋਢੀ ਆਦਿ ਹਾਜ਼ਰ ਸਨ |