ਲੁਧਿਆਣਾ, 17 ਮਈ (ਜਤਿੰਦਰ ਭੁੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਸਰਕਾਰ ਦੀਆਂ ਨੀਤੀਆਂ ਨੇ ਗ਼ਰੀਬਾਂ, ਮਜ਼ਦੂਰ ਵਰਗ ਅਤੇ ਛੋਟੇ ਕਾਰੋਬਾਰੀਆਂ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ | ਦੀਵਾਨ ਨੇ ਮੋਦੀ ਸਰਕਾਰ ਵਲੋਂ ਸੋਨੇ, ਚਾਂਦੀ ਅਤੇ ਪਲੇਟਿਨਮ 'ਤੇ ਕਸਟਮ ਡਿਊਟੀ 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ (ਪਲੇਟਿਨਮ 'ਤੇ 15.4 ਫ਼ੀਸਦੀ) ਕਰਨ ਦੇ ਫ਼ੈਸਲੇ 'ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ, ਕਿਹਾ ਹੈ ਕਿ ਇਸ ਫ਼ੈਸਲੇ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ¢ ਉਨ੍ਹਾਂ ਨੇ ਕਿਹਾ ਕਿ ਵਧੀਆਂ ਡਿਊਟੀਆਂ ਕਾਰਨ ਭਾਰਤ ਵਿਚ ਸੋਨੇ, ਚਾਂਦੀ ਅਤੇ ਪਲੇਟਿਨਮ ਦੀਆਂ ਰਿਟੇਲ ਕੀਮਤਾਂ ਵਿਚ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਖਪਤਕਾਰਾਂ 'ਤੇ ਵਾਧੂ ਦਾ ਬੋਝ ਪਵੇਗਾ | ਦੀਵਾਨ ਨੇ ਖ਼ੁਲਾਸਾ ਕੀਤਾ ਕਿ ਮਹਿੰਗਾਈ ਸਿਰਫ਼ ਐਲ.ਪੀ.ਜੀ. ਤੱਕ ਸੀਮਤ ਨਹੀਂ ਰਹੀ ਹੈ¢ ਬਲਕਿ ਦਾਲਾਂ, ਸਬਜ਼ੀਆਂ ਅਤੇ ਖਾਣ ਵਾਲੇ ਤੇਲ ਵਰਗੀਆਂ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਅਤੇ ਆਵਾਜਾਈ ਖ਼ਰਚੇ ਵਧਣ ਕਾਰਨ ਦੇਸ਼ ਭਰ ਦੇ ਪਰਿਵਾਰਾਂ ਲਈ ਜੀਵਨ ਬਹੁਤ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਨੇ ਕਮਰਸ਼ੀਅਲ ਐਲ.ਪੀ.ਜੀ. ਕੀਮਤ ਵਾਧੇ ਨੂੰ ਵਾਪਸ ਲੈਣ ਅਤੇ ਸੋਨੇ-ਚਾਂਦੀ 'ਤੇ ਕਸਟਮ ਡਿਊਟੀ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਵੀ ਮੰਗ