02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੀ. ਏ. ਯੂ. 'ਚ 24 ਨੂੰ ਮਨਾਇਆ ਜਾਵੇਗਾ ਭਾਵਾਧਸ ਦਾ ਸਥਾਪਨਾ ਦਿਵਸ-ਵਿਜੇ ਦਿਸਾਵਰ <br/>

ਡਾ. ਵਿਜੇ ਦਿਸਾਵਰ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਜਾਰੀ ਕਰਦੇ ਹੋਏ ਅਤੇ ਨਾਲ ਹੋਰ ਹਾਜ਼ਰੀਨ ਆਗੂ | ਤਸਵੀਰ-ਬਲਬੀਰ ਸਿੰਘ ਰਾਣਾ <br/> 18-05-2026
ਲਾਡੋਵਾਲ, 17 ਮਈ (ਬਲਬੀਰ ਸਿੰਘ ਰਾਣਾ)-ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ (ਭਾਰਤ) ਵਲੋਂ 24 ਮਈ, 2026 ਨੂੰ ਸਥਾਨਕ ਪੀ.ਏ.ਯੂ. ਲੁਧਿਆਣਾ ਦੇ ਕਮਿਊਨਿਟੀ ਸੈਂਟਰ ਵਿਖੇ ਭਾਰਤੀ ਵਾਲਮੀਕਿ ਧਰਮ ਸਮਾਜ ਦਾ ਸਥਾਪਨਾ ਦਿਵਸ ਸ਼ਾਮ 7.04 ਵਜੇ ਮਨਾਇਆ ਜਾ ਰਿਹਾ ਹੈ¢ ਗੱਲਬਾਤ ਕਰਦਿਆਂ ਰਾਸ਼ਟਰੀ ਸੰਚਾਲਕ ਵਿਜੇ ਦਿਸਾਵਰ ਨੇ ਦੱਸਿਆ ਕਿ ਇਸ ਸੰਬੰਧੀ ਪ੍ਰਚਾਰ ਸਮੱਗਰੀ ਜਾਰੀ ਕਰ ਦਿੱਤੀ ਗਈ ਹੈ ਅਤੇ ਸੰਗਠਨ ਦੇ ਰਾਸ਼ਟਰੀ ਨਿਰਦੇਸ਼ਕ ਜਸਵੀਰ ਲਵਣ, ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ ਕੇ.ਪੀ. ਦਾਨਵ, ਰਾਸ਼ਟਰੀ ਸੰਯੁਕਤ ਮੰਤਰੀ ਜਤਿੰਦਰ ਬਾਲੀ ਅਤੇ ਰਾਸ਼ਟਰੀ ਮੈਂਬਰ ਰਾਜ ਕੁਮਾਰ ਆਦਿ ਨੇ ਨਗਰ ਨਿਗਮ ਲੁਧਿਆਣਾ ਜ਼ੋਨ-ਏ. ਵਿਖੇ ਮੁਲਾਜ਼ਮ ਆਗੂ ਲਵਲੀ ਪਾਲ ਦਿਸਾਵਰ ਦੇ ਦਫ਼ਤਰ ਵਿਚ ਪਹੁੰਚ ਕੇ ਉਨ੍ਹਾਂ ਦੀ ਪੂਰੀ ਟੀਮ ਨੂੰ ਸਮਾਗਮ 'ਚ ਪੁੱਜਣ ਦਾ ਸੱਦਾ ਪੱਤਰ ਦਿੱਤਾ ਗਿਆ¢ ਇਸ 'ਤੇ ਲਵਲੀ ਪਾਲ ਦਿਸਾਵਰ ਨੇ ਉਪਰੋਕਤ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਸਮਾਗਮ ਵਿਚ ਸ਼ਿਰਕਤ ਕਰਨਗੇ ¢ ਦਿਸਾਵਰ ਨੇ ਅਪੀਲ ਕਰਦਿਆਂ ਕਿਹਾ ਕਿ ਭਾਵਾਧਸ ਦੇ ਸਥਾਪਨਾ ਦਿਵਸ ਮÏਕੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ |

ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਕਰੀਬ 4.5 ਕਰੋੜ ਦੇ ਨਵੇਂ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।