03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਹਾਇਕ ਲਾਈਨਮੈਨਾਂ ਦੇ ਮਸਲਿਆਂ ਨੂੰ ਲੈ ਕੇ ਜਥੇਬੰਦੀ ਦੇ ਆਗੂ ਐਕਸੀਅਨ ਮਾਡਲ ਟਾਊਨ ਨੂੰ ਮਿਲੇ <br/>

ਅਜੀਤ ਡੈਸਕ 18-05-2026
ਲੁਧਿਆਣਾ, 17 ਮਈ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦਾ ਵਫ਼ਦ, ਜਿਸ ਦੀ ਅਗਵਾਈ ਸਰਕਲ ਪੱਛਮੀ ਦੇ ਪ੍ਰਧਾਨ ਗੁਰਮੁੱਖ ਸਿੰਘ ਕਰ ਰਹੇ ਸਨ, ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਤਰਸੇਮ ਲਾਲ ਬੈਂਸ ਨੂੰ ਮਿਲਿਆ | ਵਫ਼ਦ ਵਿਚ ਸ਼ਾਮਿਲ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਐਫੀ ਮੈਂਬਰ ਰਸ਼ਪਾਲ ਸਿੰਘ ਪਾਲੀ, ਪੱਛਮੀ ਸਰਕਲ ਦੇ ਸਰਪ੍ਰਸਤ ਠਾਕੁਰ ਸੋਬਨ ਸਿੰਘ ਅਤੇ ਪੂਰਬੀ ਸਰਕਲ ਦੇ ਸਰਪ੍ਰਸਤ ਸਤੀਸ਼ ਭਾਰਦਵਾਜ ਨੇ ਐਕਸੀਅਨ ਨੂੰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਸਾਰਥਿਕ ਹੱਲ ਦੀ ਮੰਗ ਕੀਤੀ | ਐਕਸੀਅਨ ਬੈਂਸ ਨੇ ਮੰਗਾਂ ਦੇ ਸਾਰਥਿਕ ਹੱਲ ਦਾ ਭਰੋਸਾ ਦਿੰਦਿਆਂ ਰਿਲੀਵਿੰਗ ਵਾਲੇ ਦੋਵੇਂ ਸਹਾਇਕ ਲਾਈਨਮੈਨਾਂ ਦੇ ਆਰਡਰ ਜਲਦ ਕਰਨ ਦਾ ਭਰੋਸਾ ਦਿੱਤਾ | ਪੱਤਰਕਾਰਾਂ ਨਾਲ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਹਮੇਸ਼ਾ ਮੁਲਾਜ਼ਮ ਮੰਗਾਂ ਦੇ ਹੱਲ ਲਈ ਪਹਿਲਕਦਮੀ ਕੀਤੀ ਹੈ ਤੇ ਕਰਦੀ ਰਹੇਗੀ | ਇਸ ਮੌਕੇ ਡਵੀਜ਼ਨ ਪ੍ਰਧਾਨ ਕੁਲਜੀਤ ਸਿੰਘ, ਸਕੱਤਰ ਕਮਲਜੀਤ ਸਿੰਘ, ਜੇ.ਈ. ਰਵਿੰਦਰ ਸ਼ਰਮਾ, ਜੇ.ਈ. ਮੁਕਸ਼ਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਲੁਧਿਆਣਾ 'ਚ ਫੋਗਿੰਗ ਠੱਪ, ਬਿਮਾਰੀਆਂ ਦੇ ਖਤਰੇ ਨੇ ਵਧਾਈ ਲੋਕਾਂ ਦੀ ਚਿੰਤਾ <br/> ਅਗਲੀ ਖ਼ਬਰ ਢੰਡਾਰੀ ਕਲਾਂ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਰਵਾਈ ਫੋਗਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।