03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੁਧਿਆਣਾ 'ਚ ਫੋਗਿੰਗ ਠੱਪ, ਬਿਮਾਰੀਆਂ ਦੇ ਖਤਰੇ ਨੇ ਵਧਾਈ ਲੋਕਾਂ ਦੀ ਚਿੰਤਾ <br/>

ਵਾਰਡ ਨੰਬਰ 73 ਵਿਚ ਬਣੇ ਸਟੈਟਿਕ ਕੰਪੈਕਟਰ ਵਿਚ ਰੇਹੜੀਆਂ 'ਚ ਪਏ ਕੂੜੇ ਦਾ ਦਿ੍ਸ਼ | ਅਜੀਤ ਤਸਵੀਰਾਂ <br/> 18-05-2026
ਲੁਧਿਆਣਾ, 17 ਮਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਸਫ਼ਾਈ ਪ੍ਰਬੰਧਾਂ ਅਤੇ ਜਨ ਸਿਹਤ ਨੰੂ ਲੈ ਕੇ ਸ਼ਹਿਰਵਾਸੀਆਂ ਦੀਆਂ ਚਿੰਤਾਵਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ | ਸ਼ਹਿਰ ਦੇ ਕਈ ਇਲਾਕਿਆਂ ਵਿਚ ਸਟੈਟਿਕ ਕੰਪੈਕਟਰਾਂ ਤੋਂ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਦੇ ਹਾਲਾਤ ਬਣੇ ਹੋਏ ਹਨ, ਜਦਕਿ ਦੂਜੇ ਪਾਸੇ ਗਰਮੀ ਦੇ ਮੌਸਮ ਦੇ ਬਾਵਜੂਦ ਫੋਗਿੰਗ ਦੀ ਰਫ਼ਤਾਰ ਵੀ ਕਾਫ਼ੀ ਹੌਲੀ ਦਿਖਾਈ ਦੇ ਰਹੀ ਹੈ | ਇਸ ਸਥਿਤੀ ਨੰੂ ਲੈ ਕੇ ਸ਼ਹਿਰਵਾਸੀਆਂ ਵਲੋਂ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਚੱੁਕੇ ਜਾ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਵਾਰਡਾਂ ਵਿਚ ਲੱਗੇ ਸਟੈਟਿਕ ਕੰਪੈਕਟਰ ਕਈ-ਕਈ ਦਿਨਾਂ ਤੱਕ ਭਰੇ ਰਹਿੰਦੇ ਹਨ | ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਇਨ੍ਹਾਂ ਇਲਾਕਿਆਂ ਵਿਚ ਬਦਬੂ, ਮੱਖੀਆਂ ਅਤੇ ਮੱਛਰਾਂ ਦੀ ਸਮੱਸਿਆ ਵੱਧ ਰਹੀ ਹੈ | ਲੋਕਾਂ ਮੁਤਾਬਿਕ ਸ਼ਾਮ ਦੇ ਸਮੇਂ ਮੱਛਰਾਂ ਦੀ ਗਿਣਤੀ ਵਿਚ ਵਾਧਾ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੰੂ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰਵਾਸੀਆਂ ਨੇ ਦੱਸਿਆ ਕਿ ਹਰ ਸਾਲ ਗਰਮੀ ਅਤੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਨਗਰ ਨਿਗਮ ਵਲੋਂ ਫੋਗਿੰਗ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਡੇਂਗੂ, ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ, ਪਰ ਇਸ ਵਾਰ ਕਈ ਇਲਾਕਿਆਂ ਵਿਚ ਹਾਲੇ ਤੱਕ ਨਿਯਮਿਤ ਫੋਗਿੰਗ ਨਾ ਹੋਣ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਸੂਤਰਾਂ ਅਨੁਸਾਰ ਨਗਰ ਨਿਗਮ ਵਲੋਂ ਫੋਗਿੰਗ ਲਈ ਕੀਟਨਾਸ਼ਕ ਦਵਾਈਆਂ ਅਤੇ ਲੋੜੀਂਦਾ ਸਾਮਾਨ ਪਹਿਲਾਂ ਹੀ ਖਰੀਦਿਆ ਜਾ ਚੁੱਕਾ ਹੈ | ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਫੋਗਿੰਗ ਦੀ ਪ੍ਰਕਿਰਿਆ ਉਮੀਦਾਂ ਮੁਤਾਬਿਕ ਨਜ਼ਰ ਨਹੀਂ ਆ ਰਹੀ ਹੈ | ਇਸ ਮਾਮਲੇ ਨੰੂ ਲੈ ਕੇ ਲੋਕਾਂ ਵਿਚ ਇਹ ਸਵਾਲ ਉਠ ਰਹੇ ਹਨ ਕਿ ਜਦੋਂ ਮੌਸਮੀ ਬਿਮਾਰੀਆਂ ਦੇ ਖਤਰੇ ਨੰੂ ਲੈ ਕੇ ਹਰ ਸਾਲ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਰੋਕਥਾਮ ਲਈ ਲਾਜ਼ਮੀ ਕਦਮਾਂ ਵਿਚ ਦੇਰੀ ਕਿਉਂ ਹੋ ਰਹੀ ਹੈ | ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਕੂੜਾ ਲੰਬੇ ਸਮੇਂ ਤੱਕ ਇਕੱਠਾ ਰਹਿੰਦਾ ਹੈ ਜਾਂ ਗੰਦਗੀ ਬਣੀ ਰਹਿੰਦੀ ਹੈ, ਉਥੇ ਮੱਛਰਾਂ ਅਤੇ ਕੀੜੀਆਂ ਦੀ ਪੈਦਾਵਾਰ ਵਧਣ ਦੀ ਸੰਭਾਵਨਾ ਹੋ ਸਕਦੀ ਹੈ | ਮਾਹਿਰਾਂ ਅਨੁਸਾਰ ਸਮੇਂ ਸਿਰ ਸਫ਼ਾਈ, ਕੂੜੇ ਦੀ ਨਿਯਮਿਤ ਨਿਕਾਸੀ ਅਤੇ ਫੋਗਿੰਗ ਵਰਗੇ ਕੰਮ ਜਨ ਹਿਤ ਲਈ ਬਹੁਤ ਜ਼ਰੂਰੀ ਹਨ | ਸ਼ਹਿਰਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਵਾਰਡਾਂ ਵਿਚ ਸਫ਼ਾਈ ਪ੍ਰਬੰਧ ਮਜ਼ਬੂਤ ਕੀਤੇ ਜਾਣ, ਸਟੈਟਿਕ ਕੰਪੈਕਟਰਾਂ ਤੋਂ ਨਿਯਮਿਤ ਤੌਰ 'ਤੇ ਕੂੜਾ ਚੁੱਕਿਆ ਜਾਵੇ ਅਤੇ ਫੋਗਿੰਗ ਮੁਹਿੰਮ ਨੰੂ ਤੁਰੰਤ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੰੂ ਗੰਦਗੀ ਅਤੇ ਮੱਛਰਾਂ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ | ਫਿਲਹਾਲ ਲੋਕਾਂ ਦੀ ਨਜ਼ਰ ਨਗਰ ਨਿਗਮ ਦੀ ਅਗਲੀ ਕਾਰਵਾਈ 'ਤੇ ਟਿਕੀ ਹੋਈ ਹੈ ਕਿ ਪ੍ਰਸ਼ਾਸਨ ਦੀ ਸਫ਼ਾਈ ਅਤੇ ਜਨ ਸਿਹਤ ਨੰੂ ਲੈ ਕੇ ਕਿੰਨੀ ਜਲਦੀ ਪ੍ਰਭਾਵਸ਼ਾਲੀ ਕਦਮ ਚੁੱਕਦਾ ਹੈ |

ਪਿਛਲੀ ਖ਼ਬਰ ਭਵਿੱਖਬਾਣੀ ਜੋਤਿਸ਼ ਕੋਰਸ ਪੂਰਾ ਕਰਨ 'ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮਿਲੇ <br/> ਅਗਲੀ ਖ਼ਬਰ ਸਹਾਇਕ ਲਾਈਨਮੈਨਾਂ ਦੇ ਮਸਲਿਆਂ ਨੂੰ ਲੈ ਕੇ ਜਥੇਬੰਦੀ ਦੇ ਆਗੂ ਐਕਸੀਅਨ ਮਾਡਲ ਟਾਊਨ ਨੂੰ ਮਿਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।